ਪੰਜਾਬ

punjab

By

Published : Jul 27, 2019, 3:27 PM IST

ETV Bharat / sitara

ਸਾਰਾ ਨੇ ਰੈਂਪ ਵਾਕ 'ਤੇ ਬਖੇਰਿਆ ਜਲਵਾ

ਸਾਰਾ ਅਲੀ ਖ਼ਾਨ ਨੇ ਅਦਾਕਾਰੀ ਤੋਂ ਬਾਅਦ ਹੁਣ ਮਾਡਲਿੰਗ ਦੀ ਦੁਨੀਆਂ ਵਿਚ ਪੈਰ ਰੱਖ ਲਿਆ ਹੈ। ਸਾਰਾ ਨੇ 'ਇੰਡੀਆ ਕਉਚਰ ਹਫ਼ਤਾ 2019' ਵਿੱਚ ਪਹਿਲੀ ਦਫ਼ਾ ਆਪਣੀ ਵਾਕ ਨਾਲ ਸਾਰੀਆਂ ਦੇ ਦਿਲ ਜਿੱਤੇ। ਸ਼ੋਅ 'ਤੇ ਕਾਰਤਿਕ ਤੇ ਸਾਰਾ ਦੇ ਭਰਾ ਇਬਰਾਹਿਮ ਵੀ ਮੌਜੂਦ ਸਨ। Sara Ali Khan

ਫ਼ੋਟੋ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੇ ਹੁਣ ਅਦਾਕਾਰੀ ਤੋਂ ਬਾਅਦ ਮੋਡਲਿੰਗ ਦੀ ਦੁਨੀਆਂ ਵਿੱਚ ਕਦਮ ਰੱਖ ਲਿਆ ਹੈ। ਦਰਅਸਲ ਇੰਡੀਆ ਕਉਚਰ ਹਫ਼ਤਾ 2019 ਵਿੱਚ ਸਾਰਾ ਨੇ ਪਹਿਲਾ ਰੈਂਪ ਸ਼ੋਅ ਕੀਤਾ। ਇਸ ਸ਼ੋਅ ਵਿੱਚ ਕਾਰਤਿਕ ਤੇ ਸਾਰਾ ਦੇ ਭਰਾ ਇਬਰਾਹੀਮ ਵੀ ਸ਼ੋਅ 'ਚ ਪੁੱਜੇ ਸਨ। ਸ਼ੋਅ ਦੌਰਾਨ ਜਦ ਸਾਰਾ ਰੈਂਪ 'ਤੇ ਆਈ ਤਾਂ ਸਾਰਾ ਨੇ ਪਹਿਲਾ ਹੱਥ ਜੋੜ ਕੇ ਨਮਸਤੇ ਕੀਤੀ, ਜਿਸ ਨੇ ਸਾਰਿਆਂ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਤੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆ। ਤਾੜੀਆਂ ਦੀ ਆਵਾਜ਼ਾਂ ਸੁਣ ਕੇ ਸਾਰਾ ਦੇ ਭਰਾ ਇਬਰਾਹੀਮ ਵੀ ਕਾਫ਼ੀ ਖੁਸ਼ ਹੋਏ, ਉੱਥੇ ਹੀ ਕਾਰਤਿਕ ਵੀ ਆਪਣੀਆਂ ਭਾਵਨਾਵਾਂ ਨੂੰ ਰੋਕ ਨਹੀਂ ਪਾਏ। ਆਮ ਤੌਰ ਤੇ ਹੀ ਸ਼ੋਸਲ ਮੀਡੀਆ 'ਤੇ ਸਾਰਾ ਤੇ ਕਾਰਤਿਕ ਦੀ ਜੋੜੀ 'ਚ ਚਰਚਾ ਰਹਿੰਦੀ ਹੈ।

ਸਾਰਾ ਨੇ ਪਹਿਲਾਂ ਹੀ ਇੱਕ ਚੈਟ ਸ਼ੋਅ ਵਿੱਚ ਦੱਸਿਆ ਸੀ ਕਿ ਉਹ ਕਾਰਤਿਕ ਨੂੰ ਪਿਆਰ ਕਰਦੀ ਹੈ ਤੇ ਇੱਕ ਕਾਫੀ ਡੇਟ 'ਤੇ ਉਸ ਨਾਲ ਜਾਣਾ ਚਾਹੁੰਦੀ ਹੈ। ਇਸ ਤੋਂ ਬਾਅਦ ਕਾਰਤਿਕ ਤੇ ਸਾਰਾ ਨੇ ਇਕੱਠਾ ਮਿਲਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਉਹ 'ਲਵ ਆਜ ਕੱਲ 2' ਵਿੱਚ ਇਕੱਠੇ ਕੰਮ ਕਰ ਰਹੇ ਹਨ।

ਰਿਪੋਰਟਾਂ ਦੇ ਅਨੁਸਾਰ, ਸਾਰਾ ਅਤੇ ਕਾਰਤਿਕ ਬੜੇ ਨਜ਼ਦੀਕ ਆ ਰਹੇ ਹਨ। ਅਕਸਰ ਦੋਵੇਂ ਸਧਾਰਣ ਤੌਰ 'ਤੇ ਡਿਨਰ ਕਰਦੇ ਦੇਖੇ ਵੀ ਗਏ ਹਨ। ਹਾਲ ਹੀ ਵਿੱਚ, ਸਾਰਾ ਅਤੇ ਕਾਰਤਿਕ ਦਿੱਲੀ ਵਿੱਚ ਦਿਖਾਈ ਦਿੱਤੇ ਸਨ। ਦਿੱਲੀ 'ਚ ਇੱਕ ਫੈਸ਼ਨ ਸ਼ੋਅ ਦੌਰਾਨ ਸਾਰਾ ਨੇ ਰੈਂਪ ਵਾਕ ਕੀਤੀ। ਸਾਰਾ ਤੋਂ ਇਲਾਵਾ ਕਾਰਤਿਕ ਤੇ ਸਾਰਾ ਦੇ ਭਰਾ ਇਬਰਾਹਿਮ ਖ਼ਾਨ ਦੇ ਨਾਲ ਮਸਤੀ ਅਤੇ ਗੱਪਾਂ ਮਾਰਦੇ ਨਜ਼ਰ ਆਏ। ਦੋਵਾਂ ਵਿਚਾਲੇ ਕਿੰਨੀ ਜ਼ਬਰਦਸਤ ਸਾਂਝ ਦੇਖਣ ਨੂੰ ਮਿਲੀ।

ਸਾਰਾ ਅਤੇ ਕਾਰਤਿਕ ਨੇ ਅਜੇ ਤੱਕ ਆਪਣੇ ਰਿਸ਼ਤੇ ਬਾਰੇ ਕੁਝ ਨਹੀਂ ਕਿਹਾ ਹੈ। ਇਹ ਨਵੀਂ ਫ਼ਿਲਮ ਦੇ ਕਾਰਨ ਵੀ ਹੋ ਸਕਦਾ ਹੈ ਜਾਂ ਉਹ ਦੋਵੇਂ ਸਿਰਫ਼ ਚੰਗੇ ਦੋਸਤ ਵੀ ਹੋ ਸਕਦੇ ਹਨ। ਹਾਲ ਹੀ ਵਿੱਚ ਕਾਰਤਿਕ ਦੀ ਨਵੀਂ ਫ਼ਿਲਮ ਦੀ ਸ਼ੂਟਿੰਗ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕਾਰਤਿਕ ਸਾਰਾ ਨੂੰ ਭੀੜ ਤੋਂ ਬਚਾਉਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਬਹੁਤ ਸੁਰਖੀਆਂ ਵਿੱਚ ਰਹੀ ਹੈ।

'ਲਵ ਆਜ ਕੱਲ 2' ਦੀ ਗੱਲ ਕਰੀਏ ਤਾਂ ਇਮਤਿਆਜ਼ ਅਲੀ ਇਸ ਨੂੰ ਡਾਇਰੈਕਟ ਕਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਇਹ ਫ਼ਿਲਮ ਇਮਤਿਆਜ਼ ਦੀ ਪਿਛਲੀ ਫ਼ਿਲਮ 'ਲਵ ਅਜ ਕਲ' ਦਾ ਸੀਕੁਅਲ ਹੈ ਜਿਸ ਵਿੱਚ ਦੀਪਿਕਾ ਪਾਦੂਕੋਣ ਅਤੇ ਸੈਫ਼ ਅਲੀ ਖ਼ਾਨ ਮੁੱਖ ਭੂਮਿਕਾਵਾਂ ਵਿੱਚ ਸਨ।

ABOUT THE AUTHOR

...view details