ਵਾਰਾਨਸੀ: ਸਾਰਾ ਅਲੀ ਖ਼ਾਨ ਨੇ ਵਾਰਾਨਸੀ ਦੀ ਮਸ਼ਹੂਰ ਗੰਗਾ ਆਰਤੀ ਵਿੱਚ ਸ਼ਾਮਲ ਹੁੰਦੇ ਦੇਖ ਯੂਜ਼ਰ ਹੈਰਾਨ ਰਹਿ ਗਏ। ਅਦਾਕਾਰਾ ਨੇ ਕੋਰੋਨਾ ਵਾਇਰਸ ਦੇ ਬਾਵਜੂਦ ਆਰਤੀ ਵਿੱਚ ਹਿੱਸਾ ਲਿਆ ਤੇ ਸ਼ਹਿਰ ਦੀ ਭੀੜ ਭਰੀ ਗਲੀਆਂ ਦਾ ਸਫ਼ਰ ਕੀਤਾ।
ਕੋਰੋਨਾ ਦੇ ਬਾਵਜੂਦ ਵਾਰਾਨਸੀ ਵਿੱਚ ਆਰਤੀ ਕਰਦੀ ਦਿੱਖੀ ਸਾਰਾ ਅਲੀ ਖ਼ਾਨ - ਸਾਰਾ ਅਲੀ ਖ਼ਾਨ
ਦੇਸ਼ਭਰ ਵਿੱਚ ਕੋਰੋਨਾ ਵਾਇਰਸ ਦਾ ਡਰ ਫ਼ੈਲਿਆ ਹੋਇਆ ਹੈ। ਪਰ ਸਾਰਾ ਅਲੀ ਖ਼ਾਨ ਆਪਣੀ ਮਾਂ ਨਾਲ ਗੰਗਾ ਘਾਟ ਉੱਤੇ ਆਰਤੀ ਕਰਦੀ ਦਿੱਖੀ, ਜਿਸ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸ਼ਕ ਚਿੰਤਾ ਜਤਾ ਰਹੇ ਹਨ।
ਸਾਰਾ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਵਾਰਾਨਸੀ ਦੇ ਛੋਟੇ ਜਿਹੇ ਟ੍ਰੀਪ ਦੀ ਝਲਕੀਆਂ ਸਨ। ਅਦਾਕਾਰਾ ਵੀਡੀਓ ਵਿੱਚ ਸ਼ਹਿਰ ਦੀ ਛੋਟੀ ਤੇ ਭੀੜ ਵਾਲੀ ਗਲੀਆਂ ਵਿੱਚ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਅਦਾਕਾਰਾ ਨੇ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ,"ਨਮਸਤੇ ਦਰਸ਼ਕੋਂ...ਬਨਾਰਸ ਦੀ ਗਲੀਆਂ ਵਿੱਚ ਸ਼ਾਨਦਾਰ ਦਿਨ ਰਿਹਾ ਹੈ। ਇਸ ਤੋਂ ਅਲਾਵਾ ਇੰਟਰਨੈੱਟ ਉੱਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਰਾ ਆਪਣੀ ਮਾਂ ਦੇ ਨਾਲ ਗੰਗਾ ਆਰਤੀ ਵਿੱਚ ਹਿੱਸਾ ਲੈਂਦੀ ਹੋਈ ਨਜ਼ਰ ਆ ਰਹੀ ਹੈ। ਸਾਰਾ ਦੀ ਵੀਡੀਓ ਦੇਖ ਕੇ ਫੈਂਸ ਨੂੰ ਉਨ੍ਹਾਂ ਦੀ ਚਿੰਤਾ ਕਰ ਰਹੇ ਹਨ ਤੇ ਅਦਾਕਾਰਾ ਨੂੰ ਮਾਸਕ ਪਾਉਣ ਦੀ ਸਲਾਹ ਦੇ ਰਹੇ ਹਨ।