ਪੰਜਾਬ

punjab

ETV Bharat / sitara

ਪ੍ਰਭਾਸ ਨੇ ‘ਗ੍ਰੀਨ ਇੰਡੀਆ ਚੈਲੇਂਜ’ ਤਹਿਤ ਲਗਾਏ ਬੂਟੇ, ਕਿਹਾ- ‘ਹਰਾ ਹੈ ਤਾਂ ਭਰਾ ਹੈ’ - ਪ੍ਰਭਾਸ

'ਬਾਹੂਬਲੀ' ਦੇ ਮਸ਼ਹੂਰ ਅਦਾਕਾਰ ਪ੍ਰਭਾਸ ਨੇ 'ਗ੍ਰੀਨ ਇੰਡੀਆ ਚੈਲੇਂਜ' ਤਹਿਤ ਆਪਣੇ ਘਰ ਦੇ ਪਿੱਛੇ ਖਾਲੀ ਜਗ੍ਹਾ 'ਤੇ ਬੂਟੇ ਲਗਾਏ। ਇਸ ਚੁਣੌਤੀ ਲਈ ਅਭਿਨੇਤਾ ਨੂੰ ਉਸਦੇ ਚਾਚਾ ਕ੍ਰਿਸ਼ਣਮ ਰਾਜੂ ਨੇ ਨਾਮਜ਼ਦ ਕੀਤਾ ਸੀ। ਪ੍ਰਭਾਸ ਨਾਲ ਟੀਆਰਐਸ ਰਾਜ ਸਭਾ ਮੈਂਬਰ ਜੇ ਸੰਤੋਸ਼ ਕੁਮਾਰ ਵੀ ਮੌਜੂਦ ਸਨ।

ਪ੍ਰਭਾਸ ਨੇ ‘ਗ੍ਰੀਨ ਇੰਡੀਆ ਚੈਲੇਂਜ’ ਤਹਿਤ ਲਗਾਏ ਬੂਟੇ
ਪ੍ਰਭਾਸ ਨੇ ‘ਗ੍ਰੀਨ ਇੰਡੀਆ ਚੈਲੇਂਜ’ ਤਹਿਤ ਲਗਾਏ ਬੂਟੇ

By

Published : Jun 12, 2020, 2:09 PM IST

ਹੈਦਰਾਬਾਦ: ਦੱਖਣ ਦੇ ਮਸ਼ਹੂਰ ਅਦਾਕਾਰ ਪ੍ਰਭਾਸ ਨੇ 'ਗ੍ਰੀਨ ਇੰਡੀਆ ਚੈਲੇਂਜ' ਨੂੰ ਸਵੀਕਾਰ ਕੀਤਾ ਅਤੇ ਟੀਆਰਐੱਸ ਸੰਸਦ ਮੈਂਬਰ ਨਾਲ ਬੂਟੇ ਲਗਾਏ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

ਇਹ ਚੁਣੌਤੀ ਪ੍ਰਭਾਸ ਨੂੰ ਉਨ੍ਹਾਂ ਦੇ ਚਾਚਾ ਕ੍ਰਿਸ਼ਣਮ ਰਾਜੂ ਨੇ ਦਿੱਤੀ ਸੀ। ਇਸ ਨੂੰ ਸਵੀਕਾਰ ਕਰਦਿਆਂ ਅਦਾਕਾਰ ਨੇ ਆਪਣੇ ਘਰ ਦੇ ਪਿੱਛੇ ਬੂਟੇ ਲਗਾਏ। ਵੀਰਵਾਰ ਨੂੰ ਬਾਹੂਬਲੀ ਅਦਾਕਾਰ ਨੇ ਟੀਆਰਐੱਸ ਰਾਜ ਸਭਾ ਮੈਂਬਰ ਜੇ ਸੰਤੋਸ਼ ਕੁਮਾਰ ਦੇ ਨਾਲ ਗ੍ਰੀਨ ਇੰਡੀਆ ਚੈਲੇਂਜ ਤਹਿਤ ਬੂਟੇ ਲਗਾਏ।

ਪ੍ਰਭਾਸ ਨੇ ‘ਗ੍ਰੀਨ ਇੰਡੀਆ ਚੈਲੇਂਜ’ ਤਹਿਤ ਲਗਾਏ ਬੂਟੇ

ਅਦਾਕਾਰ ਵੱਲੋਂ ਉਸਦੇ ਫੇਸਬੁੱਕ ਪੇਜ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਚ ਧਮਾਲ ਮਚਾਈ ਹੋਈ ਹੈ। ਜਿਸ ਤੋਂ ਬਾਅਦ ਹੈਸ਼ਟੈਗ ਪ੍ਰਭਾਸ ਦਾ ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਣ ਲਗਾ। ਇਸ ਨਾਲ ਅਭਿਨੇਤਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਤੰਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ।

ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪ੍ਰਭਾਸ ਨੇ ਕੈਪਸ਼ਨ 'ਚ ਲਿਖਿਆ,' 'ਮੈਂ ਕ੍ਰਿਸ਼ਣਮ ਰਾਜੂ ਦੀ 'ਗ੍ਰੀਨ ਇੰਡੀਆ ਚੈਲੇਂਜ' ਨੂੰ ਸਵੀਕਾਰ ਕੀਤਾ, ਕਿਉਂਕਿ ਹਰਾ ਹੈ ਤਾਂ ਭਰਾ ਹੈ। ਮੈਂ 3 ਬੂਟੇ ਲਗਾਏ ਹਨ ਅਤੇ ਮੈਂ ਹੁਣ ਅੱਗੇ ਰਾਮ ਚਰਨ, ਰਾਣਾ ਡੱਗਗੁਬਾਤੀ ਅਤੇ ਸ਼ਰਧਾ ਕਪੂਰ ਨੂੰ ਵੀ ਅਜਿਹਾ ਕਰਨਾ ਲਈ ਚੁਣੌਤੀ ਦਿੰਦਾ ਹਾਂ। ਆਓ 2020 ਤੱਕ 'ਗ੍ਰੀਨ ਇੰਡੀਆ' ਦੇ ਲਈ ਲੜੀ ਜਾਰੀ ਰੱਖੀਏ।

ABOUT THE AUTHOR

...view details