ਮੁੰਬਈ: ਸੰਜੇ ਲੀਲਾ ਭੰਸਾਲੀ ਨੇ ਹਾਲ ਹੀ ਵਿੱਚ ਆਪਣੀ ਅਗਲੀ ਫ਼ਿਲਮ ‘Gangubai Kathiawadi’ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਆਲੀਆ ਭੱਟ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਤੋਂ ਬਾਅਦ ਖ਼ਬਰਾਂ ਆ ਰਹੀਆਂ ਹਨ ਕਿ ਸੰਜੇ ਲੀਲਾ ਭੰਸਾਲੀ ਜਲਦੀ ਹੀ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰ ਸਕਦੇ ਹਨ।
ਹੋਰ ਪੜ੍ਹੋ: Marjaavaan: ਮਰਜਾਵਾਂ ਦਾ ਸ਼ਾਨਦਾਰ ਗੀਤ ਕੀਤਾ ਗਿਆ ਰਿਲੀਜ਼, ਇਸ ਹੌਟ ਅਦਾਕਾਰਾ ਨੇ ਮਚਾਈ ਧੂਮ
ਹਾਲ ਹੀ 'ਚ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ Inshallah ਸੁਰਖੀਆਂ' ਚ ਆਈ ਸੀ, ਪਰ ਸਲਮਾਨ ਖ਼ਾਨ ਨੇ ਫ਼ਿਲਮ ਛੱਡਣ ਤੋਂ ਬਾਅਦ ਇਹ ਫ਼ਿਲਮ ਰੁਕ ਗਈ ਹੈ। ਇਸ ਤੋਂ ਬਾਅਦ ਭੰਸਾਲੀ ਨੇ ਆਲੀਆ ਭੱਟ ਨਾਲ ਅਗਲੀ ਫ਼ਿਲਮ ‘Gangubai Kathiawadi’ ਦਾ ਐਲਾਨ ਕੀਤਾ ਹੈ। ਇਹ ਫ਼ਿਲਮ ਹੁਸੈਨ ਜ਼ੈਦੀ ਦੇ ਨਾਵਲ 'The Mafia Queens of Mumbai' 'ਤੇ ਅਧਾਰਿਤ ਹੈ। ਸੂਤਰਾਂ ਅਨੁਸਾਰ ਭੰਸਾਲੀ ਜਲਦੀ ਹੀ ਆਪਣੀ ਅਗਲੀ ਫ਼ਿਲਮ ਦਾ ਐਲਾਨ ਵੀ ਕਰਨਗੇ। ਇਸ ਫ਼ਿਲਮ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ, ਪਰ ਚਰਚਾਵਾਂ ਜ਼ੋਰਾਂ 'ਤੇ ਹਨ।
ਹੋਰ ਪੜ੍ਹੋ: BB13: ਮਿਲੇਗਾ ਨੋ ਐਲੀਮਿਨੇਸ਼ਨ ਦਾ ਗਿਫ਼ਟ, ਹੋਵੇਗੀ ਵਾਈਲਡ ਕਾਰਡ ਐਂਟਰੀ
ਪਿਛਲੇ ਮਹੀਨੇ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਭੰਸਾਲੀ ਦੇ ਦਫ਼ਤਰ ਵਿੱਚ ਪੁੱਜੇ ਸਨ। ਇੱਕ ਚਰਚਾ ਇਹ ਵੀ ਹੈ ਕਿ, ਇਹ ਜੋੜੀ ਇੱਕ ਵਾਰ ਫਿਰ ਭੰਸਾਲੀ ਦੀ ਫ਼ਿਲਮ ਵਿੱਚ ਨਜ਼ਰ ਆ ਸਕਦੀ ਹੈ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਕਾਰਤਿਕ ਆਰੀਅਨ ਵੀ ਸੰਜੇ ਲੀਲਾ ਭੰਸਾਲੀ ਦੇ ਦਫ਼ਤਰ ਬਾਹਰ ਨਜ਼ਰ ਆਏ ਸਨ। ਖਬਰਾਂ ਦੇ ਅਨੁਸਾਰ, ਕਾਰਤਿਕ ਇਸ ਫ਼ਿਲਮ ਦਾ ਹਿੱਸਾ ਵੀ ਹੋ ਸਕਦੇ ਹਨ।