ਚੰਡੀਗੜ੍ਹ: ਕੋਰੋਨਾ ਦੇ ਵੱਧ ਰਹੇ ਮਾਮਲਿਆਂ 'ਚ ਇੱਕ ਵਾਰ ਫਿਰ ਤੇਜੀ ਦੇਖਣ ਨੂੰ ਮਿਲ ਰਹੀ ਹੈ। ਮੰਗਲਵਾਰ ਸਵੇਰੇ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਇਸ ਮਗਰੋਂ ਫਿਲਮ ਮੇਕਰ ਸੰਜੇ ਲੀਲਾ ਭੰਸਾਲੀ ਨੂੰ ਕੋਰੋਨਾ ਹੋ ਗਿਆ ਹੈ। ਇਸ ਖ਼ਬਰ ਮਗਰੋਂ ਆਲੀਆ ਭੱਟ ਦੀ ਸਿਹਤ ਸਬੰਧੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ।
ਬਾਲੀਵੁੱਡ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਤੇ ਰਣਬੀਰ ਕਪੂਰ ਕੋਰੋਨਾ ਪੌਜ਼ੀਟਿਵ - ਸੰਜੇ ਲੀਲਾ ਭੰਸਾਲੀ
ਅਦਾਕਾਰ ਰਣਬੀਰ ਕਪੂਰ ਅਤੇ ਬਾਲੀਵੁੱਡ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਰਣਵੀਰ ਕਪੂਰ ਨੇ ਟਵੀਟ ਕਰਦਿਆ ਜਾਣਕਾਰੀ ਦਿੱਤੀ।
ਜਾਣਕਾਰੀ ਮੁਤਾਬਕ, ਇਨ੍ਹੀਂ ਦਿਨੀਂ ਸੰਜੇ ਲੀਲਾ ਭੰਸਾਲੀ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ ਕਿਉਂਕਿ ਉਹ ਕੋਰੋਨਾ ਪੌਜ਼ੀਟਿਵ ਆਏ ਹਨ। ਫਿਲਹਾਲ ਇਸ ਫਿਲਮ ਦੀ ਸ਼ੂਟਿੰਗ ਮੁੰਬਈ 'ਚ ਫਿਲਮ ਸਿਟੀ ਵਿਖੇ ਚੱਲ ਰਹੀ ਸੀ। ਦੱਸਿਆ ਜਾਂਦਾ ਹੈ ਕਿ ਕੋਰੋਨਾ ਦੀ ਪਕੜ ਕਾਰਨ ਸੰਜੇ ਲੀਲਾ ਭੰਸਾਲੀ ਨੇ ਖੁਦ ਨੂੰ ਆਪਣੇ ਘਰ ਵਿੱਚ ਕੁਆਰਨਟੀਨ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਆਲੀਆ ਭੱਟ ਦੀ ‘ਗੰਗੂਬਾਈ ਕਠਿਆਵਾੜੀ’ਦਾ ਟੀਜ਼ਰ ਰਿਲੀਜ਼ ਹੋਇਆ ਸੀ। ਇਸ ਟੀਜ਼ਰ ਰਾਹੀਂ ਇਸ ਫਿਲਮ ਦੀ ਰਿਲੀਜ਼ ਦੀ ਨਵੀਂ ਤਰੀਕ ਦਾ ਵੀ ਐਲਾਨ ਕੀਤਾ ਗਿਆ ਸੀ। ਪਹਿਲਾਂ ਇਹ ਫਿਲਮ 11 ਸਤੰਬਰ, 2020 ਨੂੰ ਰਿਲੀਜ਼ ਕੀਤੀ ਜਾਣੀ ਸੀ, ਪਰ ਕੋਰੋਨਾ ਮਹਾਮਾਰੀ ਦੇ ਕਾਰਨ, ਇਹ ਫਿਲਮ ਹੁਣ 30 ਜੁਲਾਈ, 2021 ਨੂੰ ਦੇਸ਼ ਭਰ ਵਿੱਚ ਰਿਲੀਜ਼ ਹੋਵੇਗੀ।