ਪੰਜਾਬ

punjab

ETV Bharat / sitara

ਅਨੰਨਿਆ ਪਾਂਡੇ ਦੀ ਡ੍ਰੈਸ 'ਤੇ ਕੰਮੇਂਟ ਕਰ ਟ੍ਰੋਲ ਹੋਏ ਸੰਜੇ ਕਪੂਰ - ਟ੍ਰੋਲ ਹੋਏ ਸੰਜੇ ਕਪੂਰ

ਅਨੰਨਿਆ ਪਾਂਡੇ ਨੇ ਹਾਲ ਹੀ ਦੇ ਵਿੱਚ ਹੋਏ Elle Beauty Awards 2019 ਦੇ ਨਾਲ ਆਪਣੇ ਲੁੱਕ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਜਿਸ 'ਤੇ ਬਾਲੀਵੁੱਡ ਅਦਾਕਾਰ ਸੰਜੇ ਕਪੂਰ ਨੇ ਵੀ ਟਿੱਪਣੀ ਕੀਤੀ ਪਰ ਇਸ ਟਿੱਪਣੀ ਨੂੰ ਲੈ ਕੇ ਅਦਾਕਾਰ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਏ।

ਫ਼ੋਟੋ

By

Published : Oct 7, 2019, 6:39 PM IST

ਮੁੰਬਈ: ਹਾਲ ਹੀ ਦੇ ਵਿੱਚ ਹੋਏ Elle Beauty Awards 2019 'ਚ ਬਾਲੀਵੁੱਡ ਅਦਾਕਾਰ ਕਰੀਨਾ ਕਪੂਰ, ਅਨੁਸ਼ਕਾ ਸ਼ਰਮਾ,ਜਾਨਵੀ ਕਪੂਰ, ਅਨੰਨਿਆ ਪਾਂਡੇ ਵਰਗੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਅਨੰਨਿਆ ਪਾਂਡੇ ਬਲੈਕ ਸ਼ੋਰਟ ਡ੍ਰੈਸ ਪਾਈ ਸੀ। ਇਸ ਡ੍ਰੈਸ 'ਚ ਉਹ ਬਹੁਤ ਖ਼ੂਬਸੂਰਤ ਲੱਗ ਰਹੀ ਸੀ। ਆਪਣੇ ਇਸ ਲੁੱਕ ਦੀਆਂ ਤਸਵੀਰਾਂ ਅਤੇ ਬੂਮਰੇਂਗ ਵੀਡੀਓ ਨੂੰ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਜਿਸ 'ਤੇ ਅਦਾਕਾਰ ਸੰਜੇ ਕਪੂਰ ਨੇ ਕਮੇਂਟ ਕੀਤਾ। ਇੰਸਟਾਗ੍ਰਾਮ 'ਤੇ ਸੰਜੇ ਕਪੂਰ ਦੇ ਕਮੇਂਟ ਦਾ ਵਿਰੋਧ ਹੋ ਰਿਹਾ ਹੈ।

ਦਰਅਸਲ, ਅਦਾਕਾਰਾ ਨੇ ਬੂਮਰੇਂਗ ਵੀਡੀਓ 'ਤੇ ਕੰਮੈਂਟ ਕੀਤਾ,"ਡ੍ਰੈਸ ਡਿੱਗਣ ਵਾਲੀ ਹੈ ਥੋੜਾ ਸਾਵਧਾਨ ਰਹੋਂ।"

ਇਸ ਤੋਂ ਬਾਅਦ ਇੰਸਟਾਗ੍ਰਾਮ ਯੂਜ਼ਰਸ ਨੇ ਸੰਜੇ ਦੇ ਕੰਮੈਂਟ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਇੱਕ ਯੂਜ਼ਰ ਨੇ ਲਿਖਿਆ, "ਸ਼ਰਾਬ ਦੇ ਪ੍ਰਭਾਵ 'ਚ ਟਾਇਪ ਨਾ ਕਰੋਂ। ਤੁਹਾਨੂੰ ਕੱਲ੍ਹ ਆਪਣੀ ਗਲਤੀ ਦਾ ਅਹਿਸਾਸ ਹੋਵੇਗਾ। ਜਦ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ,ਇਹ ਇੱਕ ਦੂਜੇ ਦੇ ਪਰਿਵਾਰ ਦੀ ਤਰ੍ਹਾਂ ਕਰੀਬ ਹਨ। ਦੋਵੇਂ ਇੱਕ ਦੂਜੇ ਦੀ ਬੇਟੀ ਅਤੇ ਪਿਤਾ ਦੀ ਤਰ੍ਹਾਂ ਇਜ਼ਤ ਕਰਦੇ ਹਨ। ਇਹ ਸਿਰਫ਼ ਇੱਕ ਮਜ਼ਾਕ ਹੈ।"
ਦੱਸ ਦਈਏ ਕਿ ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਅਤੇ ਅਨੰਨਿਆ ਪਾਂਡੇ ਬਹੁਤ ਚੰਗੀ ਦੋਸਤ ਹੈ। ਸ਼ਨਾਇਆ ਕਪੂਰ ਛੇਤੀ ਹੀ ਬਾਲੀਵੁੱਡ ਡੇਬਯੂ ਕਰਨ ਜਾ ਰਹੀ ਹੈ।
ਜ਼ਿਕਰਏਖ਼ਾਸ ਹੈ ਕਿ ਅਨੰਨਿਆ ਕਾਰਤਿਕ ਆਰਯਨ ਅਤੇ ਭੂਮੀ ਪੇਡਨੇਕਰ ਦੇ ਨਾਲ ਫ਼ਿਲਮ 'ਪਤੀ ਪਤਨੀ ਔਰ ਵੋ' ਦੇ ਰੀਮੇਕ 'ਚ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਇਸ਼ਾਨ ਖੱਟਰ ਦੇ ਨਾਲ ਫ਼ਿਲਮ 'ਖਾਲੀ ਪੀਲੀ' 'ਚ ਵੀ ਨਜ਼ਰ ਆਵੇਗੀ। ਉੱਥੇ ਹੀ ਸੰਜੇ ਕਪੂਰ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਫ਼ਿਲਮ 'ਦਿ ਜ਼ੋਆ ਫ਼ੈਕਟਰ' 'ਚ ਨਜ਼ਰ ਆਏ ਸਨ।

ABOUT THE AUTHOR

...view details