ਮੁੰਬਈ: ਫਿਲਮ 'ਕੇਜੀਐਫ' ਤੋਂ ਬਾਅਦ ਪ੍ਰਸ਼ੰਸਕਾਂ ਨੂੰ ਇਸ ਦੇ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਤੇ ਜਦੋਂ ਤੋਂ ਇਹ ਪਤਾ ਲੱਗਿਆ ਹੈ ਕਿ ਅਦਾਕਾਰ ਸੰਜੇ ਦੱਤ ਫਿਲਮ 'ਚ ਵਿਲੇਨ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ, ਉਦੋਂ ਤੋਂ ਸੰਜੇ ਦੱਤ ਦੇ ਪ੍ਰਸ਼ੰਸਕ ਉਨ੍ਹਾਂ ਦੇ ਵਿਲੇਨ ਲੁੱਕ ਨੂੰ ਦੇਖਣ ਲਈ ਬੇਤਾਬ ਹਨ ਤੇ ਹੁਣ ਪ੍ਰਸ਼ੰਸਕਾਂ ਦੇ ਇੰਤਜ਼ਾਰ ਨੂੰ ਖਤਮ ਕਰਦਿਆਂ ਸੰਜੇ ਦੇ ਜਨਮ ਦਿਨ ਦੇ ਮੌਕੇ 'ਤੇ ਅਧੀਰਾ ਦਾ ਪਹਿਲਾ ਲੁੱਕ ਜਾਰੀ ਕੀਤਾ ਗਿਆ ਹੈ।
ਕੇਜੀਐਫ ਦੇ ਨਿਰਦੇਸ਼ਕ ਪ੍ਰਸ਼ਾਂਤ ਨੀਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, "ADHEERA" , "ਵਾਈਕਿੰਗਜ਼ ਦੇ ਬੇਰਹਿਮ ਤਰੀਕਿਆਂ ਤੋਂ ਪ੍ਰੇਰਿਤ ਹੈ. ਜਨਮ ਦਿਨ ਮੁਬਾਰਕ @duttsanjay baba, # KGFCHAPTER2 ਦਾ ਹਿੱਸਾ ਬਣਨ ਲਈ ਧੰਨਵਾਦ #AdheeraFirstLook.''
ਲੁੱਕ ਦੀ ਗੱਲ ਕਰੀਏ ਤਾਂ ਇਸ ਵਿੱਚ ਸੰਜੇ ਦੱਤ ਕਵਚ ਪਹਿਨੇ ਤੇ ਸਿਰ 'ਤੇ ਟੈਟੂ ਨਾਲ ਬੇਹੱਦ ਖਤਰਨਾਕ ਦਿਖਾਈ ਦੇ ਰਹੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਲੁੱਕ ਅਗਨੀਪੱਥ ਫਿਲਮ ਵਿੱਚ ਉਨ੍ਹਾਂ ਦੇ ਕਿਰਦਾਰ ਕਾਂਚਾ ਚੀਨਾ ਤੋਂ ਵੀ ਖਤਰਨਾਕ ਹੈ ਆਪਣੇ ਲੁੱਕ ਦੀ ਇੱਕ ਫੋਟੋ ਸ਼ੇਅਰ ਕਰਦੇ ਹੋਏ ਸੰਜੇ ਦੱਤ ਨੇ ਕੈਪਸ਼ਨ ਵਿੱਚ ਲਿਖਿਆ, “ਇਸ ਫਿਲਮ ਵਿੱਚ ਕੰਮ ਕਰਨਾ ਮਾਣ ਵਾਲੀ ਗੱਲ ਹੈ, ਇਸ ਤੋਂ ਵਧੀਆ ਤੋਹਫ਼ਾ ਮੈਂ ਆਪਣੇ ਜਨਮ ਦਿਨ 'ਤੇ ਕੀ ਮੰਗ ਸਕਦਾ ਹਾਂ। ਪ੍ਰਸ਼ੰਸਕਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦ।
ਦੱਸ ਦੇਈਏ ਕਿ ਅਦਾਕਾਰ ਸੰਜੇ ਦੱਤ ਅੱਜ ਆਪਣਾ 61ਵਾਂ ਜਨਮਦਿਨ ਮਨਾ ਰਹੇ ਹਨ। ਅਜਿਹੀ ਸਥਿਤੀ ਵਿੱਚ ਪ੍ਰਸ਼ੰਸਕਾਂ ਲਈ ਇਸ ਤੋਂ ਵਧੀਆ ਤੋਹਫ਼ਾ ਹੋਰ ਕੀ ਹੋ ਸਕਦਾ ਹੈ। ਦੱਸਣਯੋਗ ਹੈ ਕਿ ‘ਕੇਜੀਐਫ’ ਦੇ ਦੂਜੇ ਭਾਗ ਵਿੱਚ ਦੱਖਣ ਦੇ ਸੁਪਰਸਟਾਰ ਯਸ਼ ਮੁੱਖ ਭੂਮਿਕਾ ਵਿੱਚ ਹੋਣਗੇ। ਇਸ ਤੋਂ ਇਲਾਵਾ ਰਵੀਨਾ ਟੰਡਨ ਵੀ ਇਸ ਫਿਲਮ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।