ਮੁੰਬਈ: ਹਿੰਦੀ ਸਿਨੇਮਾ ਦੀ ਮਹੀਨ ਅਦਾਕਾਰਾ ਨਰਗਿਸ ਦੱਤ ਨੇ ਆਪਣੇ ਕਰਿਅਰ ਵਿੱਚ ਇੱਕ ਤੋਂ ਵੱਧ ਕੇ ਇੱਕ ਫ਼ਿਲਮਾਂ ਕੀਤੀਆਂ ਹਨ। 5 ਸਾਲ ਦੀ ਉਮਰ ਤੋਂ ਬਾਲ ਕਲਾਕਾਰ ਦੇ ਤੌਰ ਉੱਤੇ ਆਪਣੇ ਕਰਿਅਰ ਦੀ ਸ਼ੁਰੂਆਤ ਕਰਨ ਵਾਲੀ ਨਰਗਿਸ ਨੇ ਸ੍ਰੀ 420, ਮਦਰ ਇੰਡੀਆ, ਚੋਰੀ-ਚੋਰੀ, ਅਵਾਰਾ, ਆਹ ਅਤੇ ਅਨਹੋਨੀ ਵਰਗੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ।
1957 ਵਿੱਚ ਆਈ ਮਦਰ ਇੰਡੀਆ ਤੋਂ ਬਾਅਦ ਉਨ੍ਹਾਂ ਨੇ ਸੁਨੀਲ ਦੱਤ ਨਾਲ ਵਿਆਹ ਕਰ ਲਿਆ। 3 ਮਈ 1981 ਵਿੱਚ 58 ਸਾਲ ਦੀ ਉਮਰ ਵਿੱਚ ਪਤਾ ਚੱਲਿਆ ਕਿ ਨਰਗਿਸ ਨੂੰ ਕੈਂਸਰ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਅੱਜ ਨਰਗਿਸ ਦੱਤ ਦੀ 39ਵੀਂ ਬਰਸੀ ਹੈ। ਅਜਿਹੇ ਵਿੱਚ ਉਨ੍ਹਾਂ ਦੇ ਬੇਟੇ ਅਤੇ ਅਦਾਕਾਰ ਸੰਜੇ ਦੱਤ ਨੇ ਇੱਕ ਦਿਲ ਨੂੰ ਛੂਹ ਲੈਣ ਵਾਲੀ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਮਾਂ ਨਰਗਿਸ ਦੱਤ ਨੂੰ ਯਾਦ ਕੀਤਾ ਹੈ।