ਸੰਜੇ ਦੱਤ ਦਾ ਸੁਭਾਅ ਬਿਲਕੁਲ ਬੱਚਿਆਂ ਵਰਗਾ ਹੈ : ਅਰਜੁਨ ਕਪੂਰ - sanjay dutt
ਅਦਾਕਾਰ ਅਰਜੁਨ ਕਪੂਰ ਫ਼ਿਲਮ 'ਪਾਨੀਪਤ' 'ਚ ਪਹਿਲੀ ਵਾਰ ਸੰਜੇ ਦੱਤ ਦੇ ਨਾਲ ਇੱਕਠੇ ਨਜ਼ਰ ਆ ਰਹੇ ਹਨ। ਉਨ੍ਹਾਂ ਮੀਡੀਆ ਦੇ ਨਾਲ ਅਦਾਕਾਰ ਸੰਜੇ ਦੱਤ ਦੇ ਨਾਲ ਕੰਮ ਕਰਨ ਦਾ ਤਜ਼ਰਬਾ ਸਾਂਝਾ ਕੀਤਾ ਹੈ।
ਮੁੰਬਈ: ਫ਼ਿਲਮ 'ਪਾਨੀਪਤ' ਰਾਹੀਂ ਸੰਜੇ ਦੱਤ ਦੇ ਨਾਲ ਪਹਿਲੀ ਵਾਰ ਅਰਜੁਨ ਕਪੂਰ ਕੰਮ ਕਰ ਰਹੇ ਹਨ। ਇਸ ਦੇ ਚਲਦਿਆਂ ਅਰਜੁਨ ਕਪੂਰ ਨੇ ਕਿਹਾ ਹੈ ਕਿ ਉਨ੍ਹਾਂ ਮੁਤਾਬਿਕ 59 ਸਾਲਾਂ ਸੰਜੂ ਦਾ ਸੁਭਾਅ ਬੇਹੱਦ ਨਰਮ ਅਤੇ ਇਕ ਬੱਚੇ ਵਾਂਗ ਹੈ।
ਦੱਸਣਯੋਗ ਹੈ ਕਿ ਆਸ਼ੂਤੋਸ਼ ਗੋਵਾਰਿਕਰ ਦੀ ਫ਼ਿਲਮ 'ਪਾਨੀਪਤ' ਪਾਨੀਪਤ ਦੀ ਤੀਸਰੀ ਲੜਾਈ 'ਤੇ ਆਧਾਰਿਤ ਹੈ।
ਇਕ ਸਟੂਡੀਓ ਲਾਂਚਿੰਗ ਵੇਲੇ ਪੱਤਰਕਾਰਾਂ ਦੇ ਨਾਲ ਗੱਲਬਾਤ ਵੇਲੇ ਅਰਜੁਨ ਨੇ ਦੱਸਿਆ ,"ਮੈਂ ਸੰਜੇ ਦੱਤ ਹੋਰਾਂ ਨਾਲ ਫ਼ਿਲਮ ਦੇ ਕੁਝ ਹਿੱਸਿਆਂ ਦੀ ਸ਼ੂਟਿੰਗ ਕੀਤੀ ਹੈ। ਉਨ੍ਹਾਂ ਦੇ ਨਾਲ ਕੰਮ ਕਰਨ ਦਾ ਤਜ਼ਰਬਾ ਕਾਫ਼ੀ ਚੰਗਾ ਰਿਹਾ ਹੈ। ਉਹ ਇਕ ਅਜਿਹੇ ਵਿਅਕਤੀ ਹਨ ਜਿੰਨ੍ਹਾਂ ਦੇ ਅੰਦਰ ਮੈਂ ਇਕ ਬੱਚੇ ਨੂੰ ਵਿਖਾਇਆ ਹੈ। ਅਸੀਂ ਸਾਰੇ ਕਲਾਕਾਰ ਉਨ੍ਹਾਂ ਨੂੰ ਅਦਾਕਾਰ ਅਤੇ ਸਟਾਰ ਦੇ ਰੂਪ 'ਚ ਵੇਖ ਕੇ ਵੱਡੇ ਹੋਏ ਹਾਂ।"
ਅਦਾਕਾਰ ਨੇ ਅੱਗੇ ਕਿਹਾ,"ਉਹ ਸੁਭਾਅ ਦੇ ਕਾਫ਼ੀ ਨਿਮਰਤਾ ਵਾਲੇ ਹਨ ਗੱਲਬਾਤ ਵੇਲੇ ਬਿਲਕੁਲ ਨਹੀਂ ਲੱਗਦਾ ਕਿ ਉਹ ਖ਼ਲਨਾਇਕ ਹਨ ਅਤੇ ਤੁਸੀਂ ਉਨ੍ਹਾਂ ਦੇ ਨਾਲ ਲੱੜ ਰਹੇ ਹੋ , ਕਿਉਂਕਿ ਉਹ ਮੇਰੇ ਗੱਲ ਖਿੱਚਨ ਲੱਗਦੇ ਹਨ ।ਅਜਿਹੇ 'ਚ ਉਨ੍ਹਾਂ ਸਾਹਮਣੇ ਕਿਰਦਾਰ 'ਚ ਬਣੇ ਰਹਿਣਾ ਕਾਫ਼ੀ ਮੁਸ਼ਕਿਲ ਹੁੰਦਾ ਸੀ।"