ਬਾਲੀਵੁੱਡ ਦੇ ਬਾਬਾ ਨੇ ਕਿਹਾ ਮੇਰੀ ਉਮਰ ਹੁਣ ਅਦਾਕਾਰਾ ਨਾਲ ਡਾਂਸ ਕਰਨ ਦੀ ਨਹੀਂ - marathi film
ਗੁਰੂ ਪੁਰਨੀਮਾ ਦੇ ਮੌਕੇ 'ਤੇ ਸੰਜੇ ਦੱਤ ਨੇ ਆਪਣੇ ਪ੍ਰੋਡਕਸ਼ਨ ਹਾਊਸ ਅਧੀਨ ਮਰਾਠੀ ਫ਼ਿਲਮ 'ਬਾਬਾ' ਦਾ ਟ੍ਰੇਲਰ ਲਾਂਚ ਕੀਤਾ। ਇਹ ਫ਼ਿਲਮ ਸੰਜੇ ਦੱਤ ਨੇ ਆਪਣੇ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਮਰਾਠੀ ਫ਼ਿਲਮ ਹੈ।
ਫ਼ੋਟੋ
ਮੁੰਬਈ : ਫ਼ਿਲਮ ਅਦਾਕਾਰ ਸੰਜੇ ਦੱਤ ਨੂੰ ਬਾਲੀਵੁੱਡ ਦੇ ਵਿੱਚ ਬਾਬਾ ਆਖ ਕੇ ਬੁਲਾਇਆ ਜਾਂਦਾ ਹੈ। ਇਸ ਨਾਂਅ 'ਤੇ ਹੁਣ ਇੱਕ ਮਰਾਠੀ ਫ਼ਿਲਮ ਵੀ ਆ ਰਹੀ ਹੈ। ਫ਼ਿਲਮ ਦਾ ਟ੍ਰੇਲਰ ਸੰਜੇ ਦੱਤ ਅਤੇ ਮਾਨਯਿਤਾ ਦੱਤ ਨੇ ਵੀ ਲਾਂਚ ਕੀਤਾ ਹੈ। ਇਸ ਫ਼ਿਲਮ ਦਾ ਨਿਰਮਾਨ ਸੰਜੇ ਦੱਤ ਨੇ ਹੀ ਕੀਤਾ ਹੈ। ਟ੍ਰੇਲਰ ਲਾਂਚ ਦੇ ਮੌਕੇ ਦੋਵੇਂ ਖੁਸ਼ ਨਜ਼ਰ ਆਏ।