ਮੁੰਬਈ: ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਮੁੰਬਈ ਦੀ ਜੀਵਨ ਰੇਖਾ ਮੰਨੀ ਜਾਣ ਵਾਲੇ ਡੱਬਾਵਾਲਿਆਂ (ਭੋਜਨ ਦੇਣ ਵਾਲੇ) ਦਾ ਸਮਰਥਨ ਕੀਤਾ ਹੈ। ਸੰਜੇ ਨੇ ਸੋਸ਼ਲ ਮੀਡੀਆ 'ਤੇ ਇਸ ਸਕੰਟ ਦੇ ਸਮੇਂ ਡੱਬਾਵਾਲਿਆਂ ਨੂੰ ਆ ਰਹੀਆਂ ਕਈ ਦਿੱਕਤਾਂ ਨੂੰ ਸਾਂਝਾ ਕੀਤਾ ਹੈ।
ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਅਦਾਕਾਰ ਨੇ ਲਿਖਿਆ, "ਡੱਬਾਵਾਲੇ ਸਾਡੀ ਕਈ ਸਾਲਾਂ ਤੋਂ ਸੇਵਾ ਕਰ ਰਹੇ ਹਨ ਤੇ ਭੋਜਨ ਲਿਆ ਰਹੇ ਹਨ। ਹੁਣ ਸਮੇਂ ਹੈ ਜਦ ਸਾਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।"
ਹੋਰ ਪੜ੍ਹੋ: ਪ੍ਰਿਯੰਕਾ ਨੇ ਫੇਅਰਨੈਸ ਕ੍ਰੀਮ ਦਾ ਵਿਗਿਆਪਨ ਨਾ ਪਸੰਦ ਹੋਣ ਦਾ ਦੱਸਿਆ ਕਾਰਨ, ਵਿਵਾਦਾਂ ਮਗਰੋਂ ਵਾਇਰਲ ਹੋਇਆ ਪੁਰਾਣਾ ਵੀਡੀਓ
ਸਰਕਾਰ ਲੌਕਡਾਊਨ ਕਾਰਨ ਇਸ ਸਕੰਟ ਦੇ ਸਮੇਂ ਵਿੱਚ ਉਨ੍ਹਾਂ ਦੀ ਮਦਦ ਕਰਨ ਵਿੱਚ ਵਚਨਬੱਧ ਹੈ। ਇਸ ਤੋਂ ਪਹਿਲਾਂ ਅਦਾਕਾਰ ਨੇ ਲੌਕਡਾਊਨ ਸਮੇਂ ਜ਼ਰੂਰਤਮੰਦਾਂ ਦੀ ਕਾਫ਼ੀ ਮਦਦ ਕੀਤੀ ਸੀ। ਸੰਜੇ ਨੇ ਮੁੰਬਈ ਵਿੱਚ ਇੱਕ ਹਜ਼ਾਰ ਪਰਿਵਾਰ ਵਾਲਿਆਂ ਨੂੰ ਖਾਣਾ ਵੰਡਿਆ ਸੀ। ਅਦਾਕਾਰ ਦਾ ਕਹਿਣਾ ਹੈ ਕਿ ਇਸ ਮਾੜੇ ਸਮੇਂ ਵਿੱਚ ਹਰ ਕਿਸੇ ਨੂੰ ਇੱਕ ਦੂਜੇ ਨਾਲ ਖੜਣਾ ਚਾਹੀਦਾ ਹੈ।