ਮੁੰਬਈ: ਫੇਫੜਿਆਂ ਦੇ ਕੈਂਸਰ ਦੇ ਪੀੜਤ ਸੰਜੇ ਦੱਤ ਆਪਣਾ ਇਲਾਜ ਕਰਵਾਉਣ ਲਈ ਮੰਗਲਵਾਰ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਬਾਈ ਅੰਬਾਨੀ ਹਸਪਤਾਲ ਵਿੱਚ ਭਰਤੀ ਹੋ ਗਏ ਹਨ।
ਦੱਸ ਦੇਈਏ ਕਿ ਪਿਛਲੇ ਦਿਨੀਂ ਅਦਾਕਾਰ ਸੰਜੇ ਦੱਤ ਸਟੇਜ-3 ਫੇਫੜੇ ਦੇ ਕੈਂਸਰ ਦਾ ਡਾਇਗਨੋਸ ਹੋਇਆ ਸੀ। ਇਹ ਵੀ ਦੱਸਿਆ ਜਾ ਰਿਹਾ ਸੀ ਕਿ ਸੰਜੇ ਦੱਤ ਆਪਣਾ ਇਲਾਜ ਕਰਵਾਉਣ ਦੇ ਲਈ ਅਮਰੀਕਾ ਜਾ ਸਕਦੇ ਹਨ।
ਕੁਝ ਦਿਨ ਪਹਿਲਾਂ ਸੰਜੇ ਦੱਤ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ ਜਿਸ ਕਰਨ ਉਹ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਭਰਤੀ ਹੋਏ ਸੀ। ਇਸ ਮਗਰੋਂ ਉਨ੍ਹਾਂ ਦਾ ਕੋਵਿਡ-19 ਟੈਸਟ ਵੀ ਕੀਤਾ ਗਿਆ ਜੋ ਕਿ ਨੈਗੇਟਿਵ ਆਇਆ ਹੈ।
ਇਸ ਦੌਰਾਨ ਜਦੋਂ ਮੰਗਲਵਾਰ ਦੀ ਸ਼ਾਮ ਨੂੰ 7:00 ਵਜੇ ਸੰਜੇ ਦੱਤ ਬਾਂਦਰਾ ਦੇ ਇੰਪੀਰੀਅਲ ਹਾਈਟ ਬਿਲਡਿੰਗ ਤੋਂ ਹਸਪਤਾਲ ਭਰਤੀ ਹੋਣ ਲਈ ਨੀਚੇ ਉੱਤਰੇ ਤਾਂ ਉਨ੍ਹਾਂ ਨੂੰ ਬਾਏ ਕਹਿਣ ਲਈ ਉਨ੍ਹਾਂ ਦੀ ਪਤਨੀ ਮਾਨਯਤਾ ਦੱਤ ਉਨ੍ਹਾਂ ਦੀ ਦੋਵੇਂ ਭੈਣਾਂ ਪ੍ਰਿਯਾ ਦੱਤ, ਨਮਰਤਾ ਦੱਤ ਵੀ ਨਜ਼ਰ ਆਈਆਂ ਤੇ ਨਾਲ ਹੀ ਉਨ੍ਹਾਂ ਦੇ ਕੁਝ ਕਰੀਬੀ ਵੀ ਨਜ਼ਰ ਆਏ।
ਦੱਸ ਦੇਈਏ ਕਿ ਹਸਪਤਾਲ ਜਾਣ ਵੇਲੇ ਸੰਜੇ ਦੱਤ ਕਾਫੀ ਸ਼ਾਂਤ ਨਜ਼ਰ ਆ ਰਹੇ ਸਨ ਤੇ ਜਾਂਦੇ ਹੋਏ ਉਨ੍ਹਾਂ ਨੇ ਫੋਟੋਗ੍ਰਾਫਸ ਦੇ ਇਕੱਠ ਨੂੰ ਵਿਕਟਰੀ ਦਾ ਸਾਈਨ ਦਿਖਾਉਂਦੇ ਹੋਏ ਆਪਣੇ ਲਈ ਦੁਆ ਕਰਨ ਦੀ ਗੱਲ ਕਹੀ।
ਫਿਲਹਾਲ ਕੋਕਿਲਾਬੇਨ ਧੀਰੂਬਾਈ ਅੰਬਾਨੀ ਹਸਪਤਾਲ ਨੇ ਸੰਜੇ ਦੱਤ ਦੇ ਇਲਾਜ ਨੂੰ ਲੈ ਕੇ ਕਈ ਬਿਆਨ ਜਾਰੀ ਨਹੀਂ ਕੀਤਾ ਤੇ ਨਾ ਹੀ ਇਹ ਦੱਸਿਆ ਹੈ ਕਿ ਉਹ ਕਦੋਂ ਤੱਕ ਇਸ ਹਸਪਤਾਲ ਵਿੱਚ ਇਲਾਜ ਕਰਵਾਉਣਗੇ।
ਜ਼ਿਕਰਯੋਗ ਹੈ ਕਿ ਸੰਜੇ ਦੱਤ ਦੀ ਫ਼ਿਲਮ ਸੜਕ -2 ਤੇ ਭੂਜ : ਦ ਪ੍ਰਾਈਡ ਆਫ ਇੰਡੀਆ, ਆਉਣ ਵਾਲੀ ਹੈ। ਇਸ ਤੋਂ ਇਲਾਵਾ ਉਹ ਕੇਜੀਐਫ -2 ਵਿੱਚ ਵਿਲੇਨ ਦਾ ਕਿਰਦਾਰ ਨਿਭਾਉਣਗੇ।