ਸਲਮਾਨ ਖ਼ਾਨ ਨੇ ਬਦਲੀ ਇੱਕ ਹੋਰ ਅਦਾਕਾਰਾ ਦੀ ਜ਼ਿੰਦਗੀ - ਸੂਰਜ ਪੰਚੋਲੀ
ਸਲਮਾਨ ਖ਼ਾਨ ਨੇ ਇੱਕ ਹੋਰ ਅਦਾਕਾਰਾ ਦੀ ਬਦਲੀ ਜ਼ਿੰਦਗੀ। ਹੁਣ ਵਾਰੀ ਆਈ ਸੂਰਜ ਪੰਚੋਲੀ ਦੀ ਪ੍ਰੇਮਿਕਾ ਲਾਰਿਸ ਦੀ , ਜੋ ਬ੍ਰਾਜ਼ੀਲ ਵਿੱਚ ਇੱਕ ਮਾਡਲ ਤੇ ਅਦਾਕਾਰਾ ਵਜੋਂ ਜਾਣੀ ਜਾਂਦੀ ਹੈ।
ਮੁਬੰਈ: ਅਦਾਕਾਰ ਸਲਮਾਨ ਖ਼ਾਨ ਸਾਰਿਆਂ 'ਤੇ ਦਿਆਲਤਾ ਦਿਖਾਉਂਦੇ ਰਹਿੰਦੇ ਹਨ ਤੇ ਬਾਲੀਵੁੱਡ ਦੇ ਬਹੁਤ ਸਾਰਿਆਂ ਹਸੀਨਾ ਦੇ ਗਾਈਡ ਵੀ ਸਲਮਾਨ ਬਣੇ ਹਨ। ਸਲਮਾਨ ਖ਼ਾਨ ਨੇ ਹੁਣ ਤੱਕ ਇੰਡਸਟਰੀ ਨਾਲ ਕਈ ਲੋਕਾਂ ਦੀ ਪਛਾਣ ਕਰਵਾਈ ਹੈ। ਸਲਮਾਨ ਆਪਣੀ ਉਦਾਰਤਾ ਲਈ ਮਸ਼ਹੂਰ ਹਨ।
ਬਾਲੀਵੁੱਡ ਵਿੱਚ ਅੱਜ ਅਜਿਹੇ ਕਈ ਨਾਮ ਮੌਜੂਦ ਹਨ, ਜੋ ਸਿਰਫ਼ ਸਲਮਾਨ ਖ਼ਾਨ ਦੁਆਰਾ ਜਾਣੇ ਜਾਂਦੇ ਹਨ। ਪਿਛਲੇ ਦਿਨੀਂ ਸਲਮਾਨ ਨੇ ਇੰਡਸਟਰੀ ਵਿੱਚ ਕਈ ਸਿਤਾਰਿਆਂ ਦੀ ਸ਼ੁਰੂਆਤ ਕੀਤੀ ਸੀ। ਡੇਜ਼ੀ ਸ਼ਾਹ, ਵਾਰਿਨਾ ਹੁਸੈਨ, ਸੂਰਜ ਪੰਚੋਲੀ, ਆਥੀਆ ਸ਼ੈੱਟੀ, ਪ੍ਰਣਤਨ ਸਿਸਟਰ ਅਤੇ ਜ਼ਹੀਰ ਇਕਬਾਲ ਸਮੇਤ ਬਹੁਤ ਸਾਰੇ ਨਾਮ ਹਨ, ਜਿਨ੍ਹਾਂ ਦੀ ਸਲਮਾਨ ਨੇ ਪਛਾਣ ਬਾਲੀਵੁੱਡ ਵਿੱਚ ਕਰਵਾਈ ਹੈ।
ਹੁਣ ਇੱਕ ਵਾਰ ਫ਼ਿਰ ਸਲਮਾਨ ਇੱਕ ਵਿਦੇਸ਼ੀ ਹਸੀਨਾ 'ਤੇ ਦਿਆਲੂ ਹੋ ਗਏ ਹਨ। ਇਸ ਹਸੀਨਾ ਦਾ ਸੂਰਜ ਪੰਚੋਲੀ ਨਾਲ ਵਿਸ਼ੇਸ਼ ਸੰਬੰਧ ਹੈ। ਹਸੀਨਾ ਹੋਰ ਕੋਈ ਨਹੀਂ, ਸੂਰਜ ਪੰਚੋਲੀ ਦੀ ਗਰਲਫ੍ਰੈਂਡ ਲਾਰਿਸਾ ਬੋਨੇਸੀ ਹੈ। ਲਾਰੀਸਾ ਲੰਬੇ ਸਮੇਂ ਤੋਂ ਸੂਰਜ ਨੂੰ ਡੇਟ ਕਰ ਰਹੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਲਮਾਨ ਦੇ ਕਾਰਨ ਲਾਰੀਸਾ ਨੂੰ ਇਹ ਵੀਡੀਓ ਵਿੱਚ ਕੰਮ ਮਿਲਿਆ ਹੈ।
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸਦੀ ਸ਼ੂਟਿੰਗ ਜਲਦੀ ਹੀ ਲੰਦਨ ਵਿੱਚ ਹੋਵੇਗੀ। ਇਸ ਵੀਡੀਓ ਦਾ ਨਿਰਦੇਸ਼ਨ ਪ੍ਰਸਿੱਧ ਕੋਰੀਓਗ੍ਰਾਫਰ ਮੁਦਾਸਰ ਖ਼ਾਨ ਕਰਨਗੇ। ਮੁਦੱਸਰ ਸਲਮਾਨ ਦੇ ਬਹੁਤ ਨਜ਼ਦੀਕ ਹਨ। ਉਸਨੇ ਸਲਮਾਨ ਦੇ ਕਈ ਗਾਣਿਆਂ ਦੀ ਕੋਰੀਓਗ੍ਰਾਫੀ ਕੀਤੀ ਹੈ। ਜਲਦੀ ਹੀ ਸੂਰਜ ਦੀਆਂ ਮਾਸ਼ੂਕਾ ਇਸ ਗਾਣੇ ਦੀ ਸ਼ੂਟਿੰਗ ਸ਼ੁਰੂ ਕਰੇਗੀ।
ਸੂਰਜ ਅਤੇ ਲਾਰੀਸਾ ਦੀ ਗੱਲ ਕਰੀਏ ਤਾਂ ਦੋਵੇਂ ਮੁੰਬਈ ਦੇ ਇੱਕ ਜਿਮ ਵਿੱਚ ਮਿਲੇ ਸਨ। ਇਸ ਤੋਂ ਬਾਅਦ ਦੋਵਾਂ ਦੀ ਦੋਸਤੀ ਹੋ ਗਈ ਜੋ ਬਾਅਦ ਵਿੱਚ ਪਿਆਰ ਵਿੱਚ ਬਦਲ ਗਿਆ। ਇਹੀਂ ਪ੍ਰੇਮੀ ਜੋੜਾ ਲਗਭਗ 3 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਲਾਰੀਸਾ ਬ੍ਰਾਜ਼ੀਲ ਦੀ ਮਾਡਲ ਅਤੇ ਅਦਾਕਾਰਾ ਹੈ।