ਮੁੰਬਈ: ਸ਼ਨਿੱਚਰਵਾਰ ਨੂੰ ਪੂਰੇ ਦੇਸ਼ ਵਿੱਚ ਗਣੇਸ਼ ਚਤੁਰਥੀ ਦੀ ਧੂਮ ਮਚੀ ਹੋਈ ਹੈ। ਮਹਾਰਾਸ਼ਟਰ ਵਿੱਚ ਇਸ ਤਿਊਹਾਰ ਦੀ ਇੱਕ ਵੱਖਰੀ ਹੀ ਝਲਕ ਦੇਖਣ ਨੂੰ ਮਿਲਦੀ ਹੈ। ਮਹਾਰਾਸ਼ਟਰ ਵਿੱਚ ਇਸ ਪਰਵ ਨੂੰ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਇਸ ਪਰਵ ਉੱਤੇ ਬਾਲੀਵੁੱਡ ਵਿੱਚ ਹਰ ਸਾਲ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਹਾਲਾਂਕਿ ਇਸ ਸਾਲ ਕੋਰੋਨਾ ਕਾਲ ਵਿੱਚ ਹਰ ਕੋਈ ਆਪਣੇ ਘਰ ਬੱਪਾ ਦਾ ਸਵਾਗਤ ਕਰ ਰਿਹਾ ਹੈ।
ਬਾਲੀਵੁੱਡ ਇੰਡਸਟਰੀ ਦੇ ਸੁਪਰਸਟਾਰ ਸਲਮਾਨ ਖ਼ਾਨ ਹਰ ਸਾਲ ਇਸ ਪਰਵ ਨੂੰ ਬੜੀ ਹੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਆਪਣੇ ਘਰ ਗਣਪਤੀ ਬੱਪਾ ਦਾ ਸਵਾਗਤ ਕੀਤਾ। ਸਲਮਾਨ ਖ਼ਾਨ ਦਾ ਪੂਰਾ ਪਰਿਵਾਰ ਗਣੇਸ਼ ਪੂਜਾ ਵਿੱਚ ਲੱਗਿਆ ਹੋਇਆ ਹੈ। ਇਸ ਵਿਚਕਾਰ ਸਲਮਾਨ ਖ਼ਾਨ ਦੇ ਜੀਜਾ ਅਤੁਲ ਅਗਨੀਹੋਤਰੀ ਨੇ ਇੱਕ ਵੀਡੀਓ ਸਾਂਝੀ ਕੀਤੀ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ।