ਮੁੰਬਈ: ਸੁਪਰਸਟਾਰ ਸਲਮਾਨ ਖ਼ਾਨ ਨੇ ਮਹਾਮਾਰੀ ਦੇ ਦੌਰਾਨ 'ਏਕਤਾ' ਦਾ ਸੰਦੇਸ਼ ਫੈਲਾਉਣ ਲਈ ਇੱਕ ਖ਼ਾਸ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਸਾਂਝਾ ਕੀਤਾ ਹੈ। ਸੁਪਰਸਟਾਰ ਨੇ ਬੁੱਧਵਾਰ ਨੂੰ ਜੋ ਤਸਵੀਰ ਸਾਂਝੀ ਕੀਤੀ ਉਹ ਭਾਰਤ ਦੀ 'ਅਨੇਕਤਾ ਮੇ ਏਕਤਾ' ਦੀ ਸਭ ਤੋਂ ਚੰਗੀ ਉਦਾਹਰਣ ਹੈ।
54 ਸਾਲਾਂ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਤਸਵੀਰ ਨੂੰ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਦੇ 2 ਗੁਆਂਢੀ, ਦੋਵੇਂ ਵੱਖ-ਵੱਖ ਧਰਮਾਂ ਨਾਲ ਤਾਲੂਕ ਰੱਖਣ ਵਾਲੇ ਤੇ ਦੋਵੇਂ ਹੀ ਇੱਕੋਂ ਸਮੇਂ 'ਤੇ ਆਪਣੀ ਆਪਣੀ ਬਾਲਕਨੀਆਂ 'ਚ ਬੈਠੇ ਭਗਵਾਨ ਦੀ ਪ੍ਰਾਥਰਨਾ ਕਰ ਰਹੇ ਹਨ।