ਪੰਜਾਬ

punjab

ETV Bharat / sitara

'ਦਬੰਗ 3': 'ਮੁਨਾ ਬਦਨਾਮ' ਦਾ ਟੀਜ਼ਰ ਆਊਟ,ਸਲਮਾਨ ਨਾਲ ਨਜ਼ਰ ਆਈ ਵਾਰਿਨਾ ਹੁਸੈਨ

ਸਲਮਾਨ ਖ਼ਾਨ ਨੇ ਫ਼ਿਲਮ 'ਦਬੰਗ 3' ਦੇ ਨਵੇਂ ਗੀਤ ਮੁਨਾ ਬਦਨਾਮ ਦਾ ਟੀਜ਼ਰ ਵੀਡੀਓ ਸਾਂਝਾ ਕੀਤਾ ਹੈ। ਅਦਾਕਾਰ ਦੇ ਨਾਲ ਵੀਡੀਓ 'ਚ ਵਾਰਿਨਾ ਹੁਸੈਨ ਵੀ ਥਿਰਕਦੀ ਹੋਈ ਨਜ਼ਰ ਆ ਰਹੀ ਹੈ।

Salman Khan , Dabang 3
ਫ਼ੋਟੋ

By

Published : Nov 29, 2019, 11:14 AM IST

ਮੁੰਬਈ: ਸੁਪਰਸਟਾਰ ਸਲਮਾਨ ਖ਼ਾਨ ਦੀ ਅਗਾਮੀ ਫ਼ਿਲਮ 'ਦਬੰਗ 3' ਦਾ ਸਾਰੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਦੇ ਗੀਤ ਰੀਲੀਜ਼ ਹੋਣ ਦੇ ਨਾਲ ਨਾਲ ਟ੍ਰੇਂਡਿੰਗ ਦੇ ਵਿੱਚ ਵੀ ਹਨ। ਸਲਮਾਨ ਖ਼ਾਨ ਫ਼ਿਲਮ 'ਚ ਚੁਲਬੁਲ ਪਾਂਡੇ ਦੇ ਕਿਰਦਾਰ 'ਚ ਨਜ਼ਰ ਆਉਣਗੇ। ਹੁਣ ਸਲਮਾਨ ਦੇ ਫ਼ੈਨਜ ਫ਼ਿਲਮ ਦੇ ਹਿੱਟ ਆਈਟਮ ਨਬੰਰ 'ਮੁਨਾ ਬਦਨਾਮ' ਦਾ ਇੰਤਜ਼ਾਰ ਕਰ ਰਹੇ ਹਨ।

ਹੋਰ ਪੜ੍ਹੋ:ਪੰਜਾਬੀ ਸ਼ੌਰਟ ਫ਼ਿਲਮ 'ਰੇਨ' ਦੀ ਹੋ ਰਹੀ ਹੈ ਵਿਦੇਸ਼ਾਂ 'ਚ ਸ਼ਲਾਘਾ

ਸਲਮਾਨ ਨੇ ਆਪਣੇ ਇਸ ਗੀਤ ਦਾ ਟੀਜ਼ਰ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਟੀਜ਼ਰ 'ਚ ਸਲਮਾਨ ਦੇ ਨਾਲ ਵਾਰਿਨਾ ਹੁਸੈਨ ਥਿਰਕਦੀ ਹੋਈ ਨਜ਼ਰ ਆ ਰਹੇ ਹਨ। ਸਲਮਾਨ ਨੇ ਟੀਜ਼ਰ ਸਾਂਝਾ ਕਰਦੇ ਹੋਏ ਕਿਹਾ ਲਿਖਿਆ, "ਆ ਰਹੇ ਹਾਂ ਬਦਮਾਸ਼ ਗੀਤ ਮੁਨਾ ਬਦਨਾਮ ਹੋਇਆ ਦੇ ਨਾਲ।"

ਹੋਰ ਪੜ੍ਹੋ:'ਪਾਣੀਪਤ' ਨੂੰ ਮਿਲਿਆ ਨੋਟਿਸ, ਮੇਕਰਸ ਨੇ ਕਿਹਾ ਪਹਿਲਾਂ ਫ਼ਿਲਮ ਵੇਖੋ

ਦੱਸਦਈਏ ਕਿ ਇਹ ਗੀਤ 30 ਨਵੰਬਰ ਨੂੰ ਰੀਲੀਜ਼ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਿਕ ਗੀਤ 'ਚ ਸਲਮਾਨ ਖ਼ਾਨ ਅਤੇ ਵਾਰਿਨ ਹੁਸੈਨ ਦੇ ਨਾਲ ਫ਼ਿਲਮ ਦੇ ਨਿਰਦੇਸ਼ਕ ਪ੍ਰਭੂ ਦੇਵਾ ਵੀ ਨਜ਼ਰ ਆਉਣਗੇ। ਗੀਤ ਨੂੰ ਕ੍ਰੋਇਓਗ੍ਰਾਫ਼ ਵੈਭਵੀ ਮਰਚੇਂਟ ਨੇ ਕੀਤਾ ਹੈ।
ਇੱਕ ਇੰਟਰਵਿਊ ਵਿੱਚ ਪ੍ਰਭੂ ਦੇਵਾ ਨੇ ਕਿਹਾ ਸੀ ਕਿ ਸਲਮਾਨ ਖ਼ਾਨ ਦੇ ਨਾਲ ਸਕ੍ਰੀਨ ਸ਼ੇਅਰ ਕਰਨਾ ਜਾਦੂਈ ਹੁੰਦਾ ਹੈ। ਪ੍ਰਭੂ ਦੇਵਾ ਅਤੇ ਸਲਮਾਨ ਦੀ ਜੋੜੀ 2009 'ਚ ਆਈ ਫ਼ਿਲਮ ਵਾਂਟੇਡ 'ਚ ਨਜ਼ਰ ਆਈ ਸੀ।

ਪ੍ਰਭੂ ਦੇਵਾ ਨੇ ਇੰਟਰਵਿਊ 'ਚ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੇ ਕਦੀ ਸਲਮਾਨ ਦੀ ਗੁਜ਼ਾਰਿਸ਼ ਖਾਰਿਜ ਨਹੀਂ ਕੀਤੀ। ਉਨ੍ਹਾਂ ਨੂੰ ਭਰੋਸਾ ਹੈ ਕਿ ਲੋਕ ਉਨ੍ਹਾਂ ਨੂੰ ਸਕ੍ਰੀਨ 'ਤੇ ਇੱਕਠੇ ਵੇਖਣਾ ਪਸੰਦ ਕਰਨਗੇ।ਇਸ ਗੀਤ ਬਾਰੇ ਸਲਮਾਨ ਦੱਸਦੇ ਹਨ ਕਿ ਉਨ੍ਹਾਂ ਨੂੰ ਇਸ ਗੀਤ ਦਾ ਖਿਆਲ ਆਇਆ ਸੀ ਅਤੇ ਉਨ੍ਹਾਂ ਅਰਬਾਜ਼ ਖ਼ਾਨ ਨਾਲ ਸਾਂਝਾ ਕੀਤਾ ਸੀ।

ਸਲਮਾਨ ਰਾਤ ਨੂੰ ਅਰਬਾਜ਼ ਕੋਲ ਗਏ ਸੀ ਅਤੇ ਆਪਣਾ ਇਹ ਖ਼ਿਆਲ ਸਾਂਝਾ ਕੀਤਾ। ਅਰਬਾਜ਼ ਨੇ ਸਲਮਾਨ ਨੂੰ ਜਵਾਬ ਇਹ ਦਿੱਤਾ ਕਿ ਤੁਸੀਂ ਆਪਣਾ ਸੰਤੁਲਨ ਖੋ ਬੈਠੇ ਹੋ। ਖ਼ੈਰ ਅਰਬਾਜ਼ ਦੇ ਇਸ ਜਵਾਬ ਤੋਂ ਬਾਅਦ ਵੀ ਗੀਤ ਬਣ ਕੇ ਤਿਆਰ ਵੀ ਹੋਇਆ। ਫ਼ਿਲਮ ਦਬੰਗ 3 ਇਸ ਸਾਲ 20 ਦਸੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰੀਲੀਜ਼ ਹੋਵੇਗੀ।

ABOUT THE AUTHOR

...view details