ਮੁੰਬਈ: ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਕੇਂਦਰ ਤੋਂ ਲੈ ਕੈ ਸੂਬਾ ਸਰਕਾਰ ਤੱਕ ਹਰ ਸਭੰਵ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਤਹਿਤ ਦੇਸ਼ ਵਿੱਚ ਲੌਕਡਾਊਨ ਵੀ ਲਗਾਇਆ ਗਿਆ ਹੈ, ਤਾਂਕਿ ਲੋਕਾਂ ਨੂੰ ਘਰਾਂ ਵਿੱਚ ਹੀ ਰੱਖਿਆ ਜਾ ਸਕੇ ਤੇ ਲੋਕ ਸਮਾਜਿਕ ਦੂਰੀ ਬਣਾਈ ਰੱਖਣ। ਸਰਕਾਰਾਂ ਵੱਲੋਂ ਕਹੇ ਜਾਣ ਦੇ ਬਾਵਜੂਦ ਵੀ ਲੋਕ ਇਸ ਦੀ ਉਲੰਘਣਾ ਕਰ ਰਹੇ ਹਨ ਤੇ ਖੁਲ੍ਹੇਆਮ ਸੜਕਾਂ ਉੱਤੇ ਘੁਮ ਰਹੇ ਹਨ। ਇਸ ਦਰਮਿਆਨ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ ਉੱਤੇ ਇੱਕ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਤੁਸੀਂ ਭਾਵੁਕ ਹੋ ਜਾਵੋਗੇਂ।
ਸਲਮਾਨ ਖ਼ਾਨ ਨੇ ਕਬਰਿਸਤਾਨ ਦੀ ਫ਼ੋਟੋ ਸ਼ੇਅਰ ਕਰ ਦਿੱਤਾ ਖ਼ਾਸ ਸੰਦੇਸ਼ - coronavirus
ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਜੋ ਫ਼ੋਟੋ ਸ਼ੇਅਰ ਕੀਤੀ ਹੈ, ਉਹ ਇੱਕ ਕਬਰਿਸਤਾਨ ਦੀ ਹੈ, ਜਿਸ ਨੂੰ ਕੋਰੋਨਾ ਸਕੰਟ ਕਰਕੇ ਬੰਦ ਕਰ ਦਿੱਤਾ ਗਿਆ ਹੈ।
ਫ਼ੋਟੋ
ਦਰਅਸਲ, ਸਲਮਾਨ ਖ਼ਾਨ ਨੇ ਜੋ ਫ਼ੋਟੋ ਸ਼ੇਅਰ ਕੀਤੀ ਹੈ, ਉਹ ਇੱਕ ਕਬਰਿਸਤਾਨ ਦੀ ਹੈ, ਜਿਸ ਨੂੰ ਕੋਰੋਨਾ ਸਕੰਟ ਕਰਕੇ ਬੰਦ ਕਰ ਦਿੱਤਾ ਗਿਆ ਹੈ। ਕਬਰਿਸਤਾਨ ਦੇ ਲਾਗੇ ਕਾਫ਼ੀ ਸਨਾਟਾ ਪਸਰਿਆ ਹੋਇਆ ਹੈ। ਉੱਥੇ ਹੀ ਸਲਮਾਨ ਖ਼ਾਨ ਨੇ ਕਬਰਿਸਤਾਨ ਦੀ ਦੇਖ-ਰੇਖ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਹੈ।
ਸਲਮਾਨ ਖ਼ਾਨ ਨੇ ਬੰਦ ਪਏ ਕਬਰਿਸਤਾਨ ਦੀ ਫ਼ੋਟੋ ਸ਼ੇਅਰ ਕਰਦੇ ਹੋਏ ਲਿਖਿਆ,"ਵਾਹ! ਮਾਮਲੇ ਦੀ ਗੰਭੀਰਤਾ ਨੂੰ ਸਮਝਣ ਲਈ ਤੁਹਾਡਾ ਧੰਨਵਾਦ। ਭਗਵਾਨ ਸਾਰਿਆਂ ਦੀ ਸੁਰੱਖਿਆ ਕਰੇ, #IndiaFightsCorona।"