ਮੁੰਬਈ: ਬਾਲੀਵੁੱਡ ਦੇ 'ਸੁਲਤਾਨ' ਸਲਮਾਨ ਖ਼ਾਨ ਦੀ ਫ਼ਿਲਮ ਦਬੰਗ 3 ਦਸੰਬਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। 'ਦਬੰਗ 3' ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ 'ਦਬੰਗ 3' ਦੀ ਅਦਾਕਾਰਾ ਤੇ 'ਚੁੱਲਬੁਲ ਪਾਂਡੇ ਦੀ ਪਤਨੀ 'ਰਜੋ' ਦਾ ਲੁੱਕ ਜਾਰੀ ਕੀਤਾ ਗਿਆ ਹੈ।
ਸਲਮਾਨ ਖ਼ਾਨ ਨੇ ਸਾਂਝੀ ਕੀਤੀ ਆਪਣੀ ਪਤਨੀ ਪਹਿਲੀ ਲੁੱਕ - sonakshi sinha first look as a rajjo
ਸਲਮਾਨ ਖ਼ਾਨ ਨੇ ਆਪਣੀ ਫ਼ਿਲਮ 'ਦਬੰਗ 3' ਦੀ ਮੁੱਖ ਅਦਾਕਾਰਾ ਰੱਜੋ ਦੇ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਪੋਸਟ ਨੂੰ ਸਾਂਝਾ ਕਰਦਿਆਂ ਸਲਮਾਨ ਨੇ ਕੈਪਸ਼ਨ ਵਿੱਚ ਰੱਜੋ ਦੀ ਕਾਫ਼ੀ ਤਾਰੀਫ਼ ਵੀ ਕੀਤੀ।
ਹੋਰ ਪੜ੍ਹੋ: ਸ਼ਾਹੀ ਜੋੜਾ ਲੈ ਰਿਹਾ ਹੈ 6 ਹਫ਼ਤਿਆਂ ਦੀ ਬ੍ਰੇਕ
ਰੱਜੋ ਦਾ ਇਹ ਲੁੱਕ ਖ਼ੁਦ ਚੁੱਲਬੁਲ ਪਾਂਡੇ (ਸਲਮਾਨ ਖ਼ਾਨ) ਨੇ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਹੈ। ਸੋਨਾਕਸ਼ੀ ਸਿਨਹਾ 'ਰੱਜੋ' ਦੇ ਲੁੱਕ 'ਚ ਬਿਲਕੁਲ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਸੋਨਾਕਸ਼ੀ ਸਿਨਹਾ ਦੇ ਇਸ ਨਵੇਂ ਲੁੱਕ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹੋਏ ਸਲਮਾਨ ਖ਼ਾਨ ਨੇ ਵੀ ਟਵੀਟ ਕੀਤਾ ਹੈ, ਜੋ ਕਿ ਕਾਫ਼ੀ ਮਜ਼ਾਕੀਆ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਲਮਾਨ ਖ਼ਾਨ ਨੇ ਲਿਖਿਆ, 'ਹਿੰਦੋਸਤਾਨੀ ਸੱਭਿਅਤਾ ਦੀ ਚੱਕੀ ਤੋਂ ਬਣੀ ਸਾਡੀ ਸੁਪਰ ਸੈਕਸੀ ਰੱਜੋ'।
ਹੋਰ ਪੜ੍ਹੋ: ਵਿਨ ਦੀ ਨਵੀਂ ਥ੍ਰੇਲਰ ਫ਼ਿਲਮ #Bloodshot ਦਾ ਟ੍ਰੇਲਰ ਹੋਇਆ ਰਿਲੀਜ਼
ਦੱਸ ਦਈਏ ਕਿ ਇਹ ਫ਼ਿਲਮ 20 ਦਸੰਬਰ ਨੂੰ ਰਿਲੀਜ਼ ਹੋਵੇਗੀ ਅਤੇ ਫ਼ਿਲਮ ਦਾ ਟ੍ਰੇਲਰ 2 ਦਿਨਾਂ ਬਾਅਦ 23 ਅਕਤੂਬਰ ਨੂੰ ਰਿਲੀਜ਼ ਹੋਵੇਗਾ। ਸਲਮਾਨ ਖ਼ਾਨ ਨੇ ਖ਼ੁਦ ਆਪਣੇ ਟਵਿੱਟਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। 'ਦਬੰਗ 3' ਤੋਂ ਇਲਾਵਾ ਸਲਮਾਨ ਖ਼ਾਨ ਈਦ 'ਤੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ। ਅਦਾਕਾਰ ਨੇ ਖ਼ੁਦ ਇਹ ਜਾਣਕਾਰੀ ਦਿੱਤੀ। ਦਰਅਸਲ, ਸਾਲ 2020 ਦੀ ਈਦ 'ਤੇ ਸਲਮਾਨ ਖ਼ਾਨ ਦੀ ਫ਼ਿਲਮ ਨੂੰ ਲੈ ਕੇ ਕਾਫ਼ੀ ਸਸਪੈਂਸ ਸੀ ਪਰ ਹੁਣ ਇਸ ਸਸਪੈਂਸ ਤੋਂ ਪਰਦਾ ਹਟਾ ਦਿੱਤਾ ਗਿਆ ਹੈ ਤੇ ਫ਼ਿਲਮ 'ਈਦ ਰਾਧੇ ਕੀ' ਇਸ ਮੌਕੇ 'ਤੇ ਰਿਲੀਜ਼ ਹੋਵੇਗੀ।