ਪੰਜਾਬ

punjab

ETV Bharat / sitara

'ਰਾਧੇ' ਦੀ ਸਟਾਰ ਕਾਸਟ ਆਈ ਸਾਹਮਣੇ - salman khan radhe film

ਅਦਾਕਾਰ ਸਲਮਾਨ ਖ਼ਾਨ ਨੇ ਹਾਲ ਵਿੱਚ ਐਲਾਨ ਕੀਤਾ ਕਿ ਉਨ੍ਹਾਂ ਦੀ ਫ਼ਿਲਮ 'ਰਾਧੇ' 2020 'ਚ ਈਦ ਮੌਕੇ ਰਿਲੀਜ਼ ਹੋਵੋਗੀ ਜਿਸ ਦੀ ਜਾਣਕਾਰੀ ਸਲਮਾਨ ਨੇ ਖ਼ੁਦ ਸੋਸ਼ਲ ਮੀਡੀਆ ਉੱਤੇ ਦਿੱਤੀ।

ਫ਼ੋੋਟੋ

By

Published : Nov 2, 2019, 11:20 AM IST

ਮੁੰਬਈ: ਅਦਾਕਾਰ ਸਲਮਾਨ ਖ਼ਾਨ ਨੇ ਹਾਲ ਹੀ ਵਿੱਚ ਐਲਾਨ ਕੀਤਾ ਕਿ ਉਨ੍ਹਾਂ ਦੀ ਫ਼ਿਲਮ 'ਰਾਧੇ' ਦੀ ਫ਼ਿਲਮ 2020 'ਚ ਈਦ 'ਤੇ ਰਿਲੀਜ਼ ਹੋਵੇਗੀ ਹੈ ਜਿਸ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਮੁੱਖ ਭੂਮਿਕਾ ਨਿਭਾਉਣਗੇ। ਪ੍ਰਭੁਦੇਵਾ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਵਿੱਚ ਰਣਦੀਪ ਹੁੱਡਾ ਅਤੇ ਜੈਕੀ ਸ਼ਰਾਫ਼ ਅਤੇ ਦਿਸ਼ਾ ਪਾਟਨੀ ਵੀ ਨਜ਼ਰ ਆਉਣਗੇ। ਇਹ ਫ਼ਿਲਮ 'ਰਾਧੇ' ਸਲਮਾਨ ਖ਼ਾਨ ਫਿਲਮਜ਼ ਦੇ ਬੈਨਰ ਹੇਠ ਸੋਹੇਲ ਖ਼ਾਨ ਅਤੇ ਰੀਲ ਲਾਈਫ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਦੁਆਰਾ ਪ੍ਰੋਡਿਊਸ ਕੀਤੀ ਜਾਵੇਗੀ। ਸਲਮਾਨ ਖ਼ਾਨ ਨੇ ਟਵਿੱਟਰ 'ਤੇ ਫ਼ਿਲਮ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਲਿਖਿਆ, “ਅਤੇ ਯਾਤਰਾ ਸ਼ੁਰੂ ਹੁੰਦੀ ਹੈ… ਰਾਧੇ ਈਦ 2020” ਉਨ੍ਹਾਂ ਨੇ ਫ਼ਿਲਮ ਦੇ ਸੈਟ ਤੋਂ ਇੱਕ ਤਸਵੀਰ ਵੀ ਸਾਂਝੀ ਕੀਤੀ ਜਿਸ ਵਿੱਚ ਪ੍ਰਭੂਦੇਵਾ, ਹੁੱਡਾ, ਸ਼ਰਾਫ, ਖ਼ਾਨ, ਪਾਟਨੀ ਅਤੇ ਨਿਰਮਾਤਾ ਅਤੁੱਲ ਅਗਨੀਹੋਤਰੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਸਲਮਾਨ ਦੀ ਦਬੰਗ 3 ਵੀ 20 ਦਸੰਬਰ ਨੂੰ ਰਿਲੀਜ਼ ਹੋਵੇਗੀ।

ਹੋਰ ਪੜ੍ਹੋ: ਗੰਜੇਪਨ 'ਤੇ ਆਧਾਰਿਤ ਮੈਨੂੰ ਕਈ ਫ਼ਿਲਮਾਂ ਆਫ਼ਰ ਹੋਈਆਂ ਸਨ: ਆਯੂਸ਼ਮਾਨ

ਦਰਅਸਲ ਸਲਮਾਨ ਖ਼ਾਨ ਹਰ ਸਾਲ ਈਦ ਦੇ ਮੌਕੇ 'ਤੇ ਇੱਕ ਫ਼ਿਲਮ ਲੈ ਕੇ ਆਉਂਦੇ ਹਨ। ਸੰਜੇ ਲੀਲਾ ਭੰਸਾਲੀ ਦੀ 'ਇੰਸ਼ਾ ਅੱਲਾ' ਅਗਲੀ ਈਦ 'ਤੇ ਆਉਣ ਵਾਲੀ ਸੀ। ਇਸ ਵਿੱਚ ਆਲੀਆ ਭੱਟ ਸਲਮਾਨ ਦੇ ਨਾਲ ਨਜ਼ਰ ਆਉਣਾ ਸੀ, ਪਰ ਬਾਅਦ ਵਿਚ ਇਹ ਫ਼ਿਲਮ ਫਲੋਰ 'ਤੇ ਨਹੀਂ ਆ ਸਕੀ। ਉਦੋਂ ਤੋਂ ਇਹ ਲਗਾਤਾਰ ਪੁੱਛਿਆ ਜਾ ਰਿਹਾ ਹੈ ਕਿ, ਅਗਲੇ ਸਾਲ ਈਦ 'ਤੇ ਸਲਮਾਨ ਆਪਣੀ ਕਿਹੜੀ ਫ਼ਿਲਮ ਲੈ ਕੇ ਆਉਣਗੇ।

ABOUT THE AUTHOR

...view details