ਪੰਜਾਬ

punjab

ETV Bharat / sitara

ਸਲਮਾਨ ਖ਼ਾਨ ਨੂੰ ਮਿਲਿਆ ਬੈਸਟ ਬਰਥਡੇ ਗਿਫ਼ਟ - ਫ਼ਿਲਮ ਦਬੰਗ 3

ਸੁਪਰਸਟਾਰ ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਆਪਣੇ ਫ਼ੈਨਜ਼ ਦਾ ਜਨਮ ਦਿਨ ਦੀਆਂ ਮੁਬਾਰਕਾਂ ਲਈ ਧੰਨਵਾਦ ਕੀਤਾ ਹੈ। ਸਲਮਾਨ ਖ਼ਾਨ ਨੇ ਆਪਣੀ ਭੈਣ ਅਰਪਿਤਾ ਨੂੰ ਵੀ ਮਾਂ ਬਣਨ ਦੀਆਂ ਮੁਬਾਰਕਾਂ ਦਿੱਤੀਆਂ ਹਨ।

Salman Khan receives the Best Birthday Gift
ਫ਼ੋਟੋ

By

Published : Dec 28, 2019, 7:29 AM IST

ਮੁੰਬਈ: ਸੁਪਰਸਟਾਰ ਸਲਮਾਨ ਖ਼ਾਨ ਨੇ ਸ਼ੁੱਕਰਵਾਰ ਨੂੰ ਆਪਣਾ 54 ਵਾਂ ਜਨਮ ਦਿਨ ਮਨਾਇਆ। ਸੋਸ਼ਲ ਮੀਡੀਆ 'ਤੇ ਸਲਮਾਨ ਨੇ ਆਪਣੇ ਫ਼ੈਨਜ਼ ਦਾ ਧੰਨਵਾਦ ਕੀਤਾ।
ਅਦਾਕਾਰ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ,"ਮੇਰੇ ਸਾਰੇ ਫ਼ੈਨਜ਼ ਨੂੰ ਦਿਲੋਂ ਧੰਨਵਾਦ।"

ਇਸ ਵੀਡੀਓ 'ਚ ਸਲਮਾਨ ਆਪਣੇ ਫ਼ੈਨਜ਼ ਨਾਲ ਹੱਥ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ। ਸਲਮਾਨ ਦੇ ਘਰ ਦੇ ਬਾਹਰ ਉਨ੍ਹਾਂ ਦੇ ਫ਼ੈਨਜ਼ ਖੜੇ ਹੋ ਕੇ ਸਲਮਾਨ ਦੀ ਉਡੀਕ ਕਰ ਰਹੇ ਹਨ। ਸਲਮਾਨ ਨੇ ਨੇਵੀ ਬਲਯੂ ਟੀ-ਸ਼ਰਟ ਅਤੇ ਡੈਨਿਮ ਪਾਈ ਹੋਈ ਹੈ। ਜਨਮਦਿਨ ਦੇ ਨਾਲ ਨਾਲ ਸਲਮਾਨ ਘਰ ਇੱਕ ਹੋਰ ਖੁਸ਼ਖਬਰੀ ਆਈ ਕਿ ਉਨ੍ਹਾਂ ਦੀ ਭੈਣ ਅਰਪਿਤਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ।

ਸਲਮਾਨ ਨੇ ਇਸ ਖੁਸ਼ਖਬਰੀ ਨੂੰ ਸਾਂਝਾ ਕਰਦੇ ਲਿਖਿਆ, " ਅਯਾਤ ਇਸ ਸੰਸਾਰ ਵਿੱਚ ਤੁਹਾਡਾ ਸਵਾਗਤ ਹੈ। ਧੰਨਵਾਦ ਅਰਪਿਤਾ ਅਤੇ ਆਯੂਸ਼ ਬੈਸਟ ਬਰਥਡੇ ਗਿਫ਼ਟ ਲਈ।"

ਜ਼ਿਕਰਏਖ਼ਾਸ ਹੈ ਕਿ ਹਾਲ ਹੀ ਵਿੱਚ ਰਿਲੀਜ਼ ਹੋਈ ਸਲਮਾਨ ਦੀ ਫ਼ਿਲਮ 'ਦਬੰਗ 3' ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਵਿੱਚ ਅਭਿਨੇਤਾ ਤੋਂ ਇਲਾਵਾ ਸੋਨਾਕਸ਼ੀ ਸਿਨਹਾ, ਅਰਬਾਜ ਖ਼ਾਨ, ਸਾਊਥ ਸਟਾਰ ਕਿਚਚਾ ਸੁਦੀਪ ਅਤੇ ਡੈਬਿਯੂ ਸਟਾਰ ਸਾਈ ਮਾਂਜਰੇਕਰ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ।

ABOUT THE AUTHOR

...view details