ਮੁੰਬਈ : ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਇਸੇ ਦਰਮਿਆਨ ਹੁਣ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਦੇ ਘਰ ਵੀ ਸੋਗ ਪੈ ਗਿਆ ਹੈ। ਦੱਸ ਦਈਏ ਕਿ ਸਲਮਾਨ ਖ਼ਾਨ ਦੇ ਭਤੀਜੇ (ਚਚੇਰਾ ਭਰਾ ਦਾ ਬੇਟਾ) ਅਬਦੁੱਲਾ ਖ਼ਾਨ ਦਾ ਦਿਹਾਂਤ ਹੋ ਗਿਆ ਹੈ।
ਸਲਮਾਨ ਖ਼ਾਨ ਦੇ ਭਤੀਜੇ ਦੀ ਮੌਤ, ਪਰਿਵਾਰ 'ਚ ਸੋਗ ਦੀ ਲਹਿਰ - ਕੋਵਿਡ-19
ਸਲਮਾਨ ਖ਼ਾਨ ਦੇ ਘਰ ਸੋਗ ਛਾ ਗਿਆ ਹੈ। ਦਰਅਸਲ ਸਲਮਾਨ ਖ਼ਾਨ ਦੇ ਭਤੀਜੇ ਦਾ ਦਿਹਾਂਤ ਹੋ ਗਿਆ ਸੀ, ਜਿਸ ਦੀ ਜਾਣਕਾਰੀ ਸਲਮਾਨ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ।
ਫ਼ੋਟੋ
ਸਲਮਾਨ ਨੇ ਖ਼ੁਦ ਅਬਦੁੱਲਾ ਨਾਲ ਇੱਕ ਫ਼ੋਟੋ ਸੋਸ਼ਲ ਮੀਡੀਆ ਉੱਤੇ ਸਾਂਝੀ ਕਰਦਿਆਂ ਲਿਖਿਆ, 'ਤੈਨੂੰ ਸਦਾ ਪਿਆਰ ਕਰਾਂਗੇ'। ਖ਼ਬਰਾਂ ਮੁਤਾਬਕ, ਅਬਦੁੱਲਾ ਨੇ ਕੋਕੀਲਾ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਮ ਤੋੜਿਆ। ਦੱਸਿਆ ਜਾ ਰਿਹਾ ਹੈ ਕਿ ਅਬਦੁੱਲਾ ਨੁੰ ਫੇਫੜਿਆਂ ਦੀ ਬੀਮਾਰੀ ਸੀ।
ਦੱਸ ਦਈਏ ਕਿ ਹਾਲਾਂਕਿ ਅਬਦੁੱਲਾ ਫ਼ਿਲਮ ਤੋਂ ਇੰਡਸਟਰੀ ਦੂਰ ਹੀ ਸਨ ਪਰ ਸਲਮਾਨ ਦੀਆਂ ਕੁੱਝ ਵੀਡਿਓਜ਼ ਵਿੱਚ ਉਹ ਕਈ ਵਾਰ ਵੇਖੇ ਗਏ ਹਨ। ਇਸ ਦੇ ਨਾਲ ਹੀ ਅਬਦੁੱਲਾ 'ਚ ਵੀ ਸਲਮਾਨ ਦੀ ਤਰ੍ਹਾਂ ਫਿੱਟ ਰਹਿਣ ਦੀ ਆਦਤ ਸੀ।