ਪੰਜਾਬ

punjab

ETV Bharat / sitara

ਸਲਮਾਨ ਖ਼ਾਨ ਨੇ ਸਾਂਝਾ ਕੀਤਾ ਫ਼ਿਲਮ 'ਰਾਧੇ' ਦੇ ਪਹਿਲੇ ਦਿਨ ਦਾ ਸ਼ੂਟ

ਸੁਪਰਸਟਾਰ ਸਲਮਾਨ ਖ਼ਾਨ ਨੇ ਆਪਣੀ ਅਗਲੀ ਫ਼ਿਲਮ 'ਰਾਧੇ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਆਪਣੇ ਪਹਿਲੇ ਦਿਨ ਦੀ ਸ਼ੂਟਿੰਗ ਦਾ ਇੱਕ ਬੀਟੀਐਸ ਵੀਡੀਓ ਵੀ ਸਾਂਝਾ ਕੀਤਾ।

By

Published : Nov 5, 2019, 9:44 AM IST

ਫ਼ੋਟੋ

ਮੁੰਬਈ: ਸੁਪਰਸਟਾਰ ਸਲਮਾਨ ਖ਼ਾਨ ਨੇ ਆਪਣੀ ਆਉਣ ਵਾਲੀ ਫ਼ਿਲਮ 'ਰਾਧੇ' ਦੀ ਸ਼ੂਟਿੰਗ ਆਪਣੇ ਅੰਦਾਜ਼ ਵਿੱਚ ਸ਼ੁਰੂ ਕਰ ਦਿੱਤੀ ਹੈ। ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਸੈੱਟ 'ਤੇ ਪੂਰੇ ਸਵੈਗ 'ਚ ਦਾਖ਼ਲ ਹੁੰਦੇ ਦਿਖਾਈ ਦੇ ਰਹੇ ਹਨ।

ਹੋਰ ਪੜ੍ਹੋ: ਆਪਣਾ 31 ਵਾਂ ਜਨਮਦਿਨ ਅਨੁਸ਼ਕਾ ਸ਼ਰਮਾ ਨਾਲ ਮਨਾ ਰਹੇ ਵਿਰਾਟ ਕੋਹਲੀ

ਸਲਮਾਨ ਨੇ ਆਪਣੇ ਸਲੋ ਮੋਸ਼ਨ ਵਾਲੇ ਸਟਾਈਲ ਵਿੱਚ ਸੈੱਟ ਉੱਤੇ ਐਂਟਰੀ ਦਾ ਇੱਕ ਵੀਡੀਓ ਪੋਸਟ ਕੀਤਾ, ਜਿਸ ਵਿੱਚ ਕੈਪਸ਼ਨ ਦਿੱਤਾ, "# ਰਾਧੇ ਈਦ 2020 ... ਪਹਿਲੇ ਦਿਨ।"
ਵੀਡੀਓ ਤੋਂ ਇਲਾਵਾ ਅਦਾਕਾਰ ਨੇ ਕਲੈਪਬੋਰਡ ਦੀ ਤਸਵੀਰ ਵੀ ਸਾਂਝੀ ਕੀਤੀ ਅਤੇ ਫ਼ਿਲਮ ਦੇ ਸੈੱਟ 'ਤੇ ਆਪਣੇ ਪਹਿਲੇ ਦਿਨ ਦੀ ਘੋਸ਼ਣਾ ਕੀਤੀ। ਦੱਸਣਯੋਗ ਹੈ ਕਿ, 'ਦਬੰਗ 3' ਨੂੰ ਲੈ ਕੇ ਲੋਕਾਂ 'ਚ ਕਾਫ਼ੀ ਪਾਗਲਪਨ ਹੈ ਤੇ ਇਸ ਤੋਂ ਬਾਅਦ ਸਲਮਾਨ ਨੇ ਇੱਕ ਹੋਰ ਐਕਸ਼ਨ-ਡਰਾਮਾ ਫ਼ਿਲਮ' ਰਾਧੇ 'ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫ਼ਿਲਮ ਵਿੱਚ ਦਿਸ਼ਾ ਪਟਨੀ, ਰਣਦੀਪ ਹੁੱਡਾ ਅਤੇ ਜੈਕੀ ਸ਼ਰਾਫ਼ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਹੋਰ ਪੜ੍ਹੋ: ਫ਼ਿਲਮ 'ਸਭ ਕੁਸ਼ਲ ਮੰਗਲ' ਨਾਲ ਕਰਨ ਜਾ ਰਹੀ ਹੈ, ਰਵੀ ਕਿਸ਼ਨ ਦੀ ਬੇਟੀ ਡੈਬਿਉ

'ਦਬੰਗ 3' ਦੇ ਨਿਰਦੇਸ਼ਕ ਪ੍ਰਭੂ ਦੇਵਾ ਇਸ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਸਲਮਾਨ ਖ਼ਾਨ, ਸੋਹੇਲ ਖ਼ਾਨ ਅਤੇ ਅਤੁਲ ਅਗਨੀਹੋਤਰੀ ਦੇ ਨਿਰਮਾਣ ਵਾਲੀ ਇਹ ਫ਼ਿਲਮ ਅਗਲੇ ਸਾਲ ਈਦ ਮੌਕੇ 'ਤੇ ਰਿਲੀਜ਼ ਹੋਵੇਗੀ।

ABOUT THE AUTHOR

...view details