ਹੈਦਰਾਬਾਦ:ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ (Katrina Kaif and Vicky Kaushal) ਅੱਜ 9 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ ਜ਼ਿੰਦਗੀ ਭਰ ਲਈ ਇੱਕ ਹੋ ਜਾਣਗੇ। ਉੱਥੇ ਹੀ ਸੋਸ਼ਲ ਮੀਡੀਆ 'ਤੇ ਇਸ ਗੱਲ ਨੂੰ ਲੈ ਕੇ ਕਾਫੀ ਰੌਲਾ ਪਾਇਆ ਜਾ ਰਿਹਾ ਹੈ ਕਿ ਸਲਮਾਨ ਖਾਨ ਕੈਟਰੀਨਾ-ਵਿੱਕੀ ਦੇ ਵਿਆਹ 'ਚ ਜਾਣਗੇ ਜਾਂ ਨਹੀਂ। ਹੁਣ ਸਲਮਾਨ ਖਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਉਹ ਕੈਟਰੀਨਾ ਦੇ ਵਿਆਹ ਵਿੱਚ ਜਾ ਰਹੇ ਹਨ ਜਾਂ ਨਹੀਂ।
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਸਲਮਾਨ ਖਾਨ ਅਤੇ ਉਨ੍ਹਾਂ ਦੇ ਬਾਡੀਗਾਰਡ ਸ਼ੇਰਾ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਸਲਮਾਨ ਖਾਨ ਗ੍ਰੇ ਟੀ-ਸ਼ਰਟ ਅਤੇ ਨੀਲੀ ਜੀਨਸ 'ਚ ਨਜ਼ਰ ਆ ਰਹੇ ਹਨ।
ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਜ਼ੋਰ ਫੜ ਰਿਹਾ ਹੈ ਅਤੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਉਹ ਕੈਟਰੀਨਾ ਕੈਫ ਦੇ ਵਿਆਹ ਲਈ ਰਾਜਸਥਾਨ ਰਵਾਨਾ ਹੋ ਰਹੇ ਹਨ।
ਦੱਸ ਦਈਏ ਕਿ ਸਲਮਾਨ ਖਾਨ ਵੀਰਵਾਰ ਨੂੰ ਕੈਟਰੀਨਾ ਦੇ ਵਿਆਹ 'ਚ ਨਹੀਂ ਸਗੋਂ ਆਪਣੇ ਦਬੰਗ ਟੂਰ 'ਤੇ ਸੰਯੁਕਤ ਅਰਬ ਅਮੀਰਾਤ (UAE) ਲਈ ਰਵਾਨਾ ਹੋ ਰਹੇ ਹਨ। ਸਲਮਾਨ ਖਾਨ ਦਾ ਦਬੰਗ ਟੂਰ 10 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
ਇਸ ਦੇ ਨਾਲ ਹੀ ਇਸ ਨਾਲ ਜੁੜੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਦਬੰਗ ਟੂਰ 'ਤੇ ਰਵਾਨਾ ਹੋ ਰਹੀ ਹੈ। ਦੱਸ ਦੇਈਏ ਕਿ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਫਸਣ ਕਾਰਨ ਦਬੰਗ ਟੂਰ ਤੋਂ ਬਾਹਰ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਖਾਨ ਦੀ ਫਿਲਮ 'ਜੈ ਹੋ' ਦੀ ਮੁੱਖ ਅਦਾਕਾਰਾ ਜੈਕਲੀਨ ਦੀ ਥਾਂ ਡੇਜ਼ੀ ਸ਼ਾਹ ਨੂੰ ਚੁਣਿਆ ਗਿਆ ਹੈ।
ਜੈਕਲੀਨ ਨੂੰ ਇਸ ਮਾਮਲੇ 'ਚ ਬੁੱਧਵਾਰ ਨੂੰ ਈਡੀ ਨੇ ਸੰਮਨ ਕੀਤਾ ਸੀ ਅਤੇ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ। ਇਸ ਤੋਂ ਪਹਿਲਾਂ ਜੈਕਲੀਨ ਦਬੰਗ ਟੂਰ ਲਈ ਯੂਏਈ ਲਈ ਰਵਾਨਾ ਹੋ ਰਹੀ ਸੀ, ਜਿੱਥੇ ਅਦਾਕਾਰਾ ਨੂੰ ਈਡੀ ਨੇ ਮੁੰਬਈ ਏਅਰਪੋਰਟ ’ਤੇ ਰੋਕ ਦਿੱਤਾ ਸੀ।
ਇਹ ਵੀ ਪੜੋ:ਅੱਜ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ ਵਿਕੀ-ਕੈਟ : ਲਾੜੀ ਵੀ ਚੁੱਕੇਗੀ ਵਿਆਹ ਦਾ ਖਰਚਾ