ਮੁੰਬਈ: ਦੱਖਣ-ਭਾਰਤ ਦੇ ਸੁਪਰਸਟਾਰ ਚਿਰੰਜੀਵੀ ਦੀ ਫ਼ਿਲਮ 'ਅਚਾਰਿਆ' ਬੀਤੇ ਕਈ ਦਿਨਾਂ ਤੋਂ ਸੁਰੱਖੀਆਂ ਵਿੱਚ ਬਣੀ ਹੋਈ ਹੈ। ਸ਼ੁੱਕਰਵਾਰ ਨੂੰ ਅਜਿਹੀਆਂ ਖ਼ਬਰਾਂ ਆਈਆ ਕਿ ਫ਼ਿਲਮ ਦੀ ਫੀਮੇਲ ਲੀਡ ਕਾਜਲ ਅਗਰਵਾਲ ਇਸ ਪ੍ਰੋਜੈਕਟ ਤੋਂ ਬਾਹਰ ਹੋ ਗਈ ਹੈ। ਹਾਲਾਂਕਿ, ਬਾਅਦ 'ਚ ਟੀਮ ਨੇ ਇਸ ਨੂੰ ਅਫ਼ਵਾਹ ਕਹਿ ਕੇ ਟਾਲ ਦਿੱਤਾ। ਇਸ ਤੋਂ ਬਾਅਦ ਖ਼ਬਰਾਂ ਆ ਰਹੀਆਂ ਸਨ ਕਿ ਸਲਮਾਨ ਖ਼ਾਨ ਨੂੰ ਤੇਲਗੂ ਫ਼ਿਲਮ ਲਈ ਅਪ੍ਰੋਚ ਕੀਤਾ ਗਿਆ ਹੈ।
ਇਨ੍ਹਾਂ ਖ਼ਬਰਾਂ ਤੋਂ ਸਲਮਾਨ ਖ਼ਾਨ ਤੇ ਚਿਰੰਜੀਵੀ ਦੇ ਫ਼ੈਨਜ਼ ਕਾਫ਼ੀ ਖ਼ੁਸ਼ ਸਨ, ਪਰ ਹੁਣ ਰਿਪੋਰਟਸ ਸਾਹਮਣੇ ਆ ਰਹੀਆਂ ਹਨ ਕਿ ਫ਼ਿਲਮ 'ਅਚਾਰਿਆ' ਦੇ ਲਈ ਸਲਮਾਨ ਨੂੰ ਕਦੇ ਅਪ੍ਰੋਚ ਨਹੀਂ ਕੀਤਾ ਗਿਆ ਸੀ।