ਨਵੀਂ ਦਿੱਲੀ: ਸਲਮਾਨ ਖਾਨ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਉਸ ਦੇ ਪ੍ਰੋਡਕਸ਼ਨ ਹਾਊਸ ਸਲਮਾਨ ਖਾਨ ਫਿਲਮਜ਼ (ਐਸਕੇਐਫ) ਫਿਲਹਾਲ ਆਪਣੇ ਬੈਨਰ ਹੇਠਾਂ ਕਿਸੇ ਫਿਲਮ ਲਈ ਕਾਸਟ ਨਹੀਂ ਕਰ ਰਹੇ ਹਨ।
ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਸਲਮਾਨ ਖ਼ਾਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਇਸ ਮਕਸਦ ਲਈ ਕੋਈ ਵੀ ਕਾਸਟਿੰਗ ਡਾਇਰੈਕਟਰ ਨਹੀਂ ਲਾਇਆ ਗਿਆ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ 'ਤੇ ਭਰੋਸਾ ਨਾ ਕਰਨ।
ਉਨ੍ਹਾਂ ਅਜਿਹੇ ਕਿਸੇ ਵੀ ਕਾਸਟਿੰਗ ਮੈਸੇਜ ਜਾਂ ਇਮੇਲ 'ਤੇ ਭਰੋਸਾ ਨਾ ਕਰਨ ਦੀ ਅਪੀਲ ਕੀਤੀ। ਸਲਮਾਨ ਨੇ ਟਵੀਟਰ 'ਤੇ ਲਿਖਿਆ ਕਿ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਸ ਸਮੇਂ ਮੈਂ ਅਤੇ ਸਲਮਾਨ ਖ਼ਾਨ ਫਿਲਮਜ਼ ਕਿਸੇ ਵੀ ਫਿਲਮ ਲਈ ਕਾਸਟ ਨਹੀਂ ਕਰ ਰਹੇ। ਅਸੀਂ ਆਪਣੀ ਕਿਸੇ ਵੀ ਭਵਿੱਖ ਦੀਆਂ ਫਿਲਮ ਲਈ ਕੋਈ ਕਾਸਟਿੰਗ ਏਜੰਟ ਨਹੀਂ ਰੱਖੇ ਹਨ, ਕਿਰਪਾ ਕਰਕੇ ਅਜਿਹੀ ਕਿਸੇ ਵੀ ਅਫ਼ਵਾਹ 'ਤੇ ਵਿਸ਼ਵਾਸ ਨਾ ਕਰੋ।
ਇਹ ਵੀ ਪੜ੍ਹੋ: ਸ਼ਾਹਰੁਖ ਖ਼ਾਨ ਨੇ ਸੰਨੀ ਦਿਓਲ ਨੂੰ ਦਿੱਤੇ ਫ਼ਿਲਮ 'ਦਾਮਿਨੀ' ਦੇ ਅਧਿਕਾਰ
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਅਜਿਹਾ ਕਾਰਕੂਨ ਸਾਹਮਣੇ ਆਉਂਦਾ ਹੈ ਜੋ ਮੇਰਾ ਜਾ ਮੇਰੇ ਪ੍ਰਡਕਸ਼ਨ ਹਾਊਸ ਦੇ ਨਾਮ ਨਾਲ ਅਫ਼ਵਾਹਾਂ ਫੈਲਾ ਰਿਹਾ ਹੋਵੇਗਾ, ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।