ਪੰਜਾਬ

punjab

ETV Bharat / sitara

ਸਲਮਾਨ ਦਾ #BottleCapChallenge ਅੰਦਾਜ਼ ਲੋਕਾਂ ਨੂੰ  ਕਿਉਂ ਨਹੀਂ ਆਇਆ ਪੰਸਦ ? - controversy

#BottleCapChallenge ਕਾਰਨ ਸਲਮਾਨ ਵਿਵਾਦਾਂ ਵਿੱਚ ਘਿਰੇ। ਲੋਕਾਂ ਨੂੰ ਪੰਸਦ ਨਹੀਂ ਆਇਆ ਦਬੰਗ ਖ਼ਾਨ ਦਾ ਇਹ ਅੰਦਾਜ਼।

ਫ਼ੋਟੋ

By

Published : Jul 15, 2019, 10:48 AM IST

ਮੁੰਬਈ: ਸੋਸ਼ਲ ਮੀਡੀਆ 'ਤੇ ਰੋਜ਼ਾਨਾ ਹੀ ਕੁਝ ਨਾ ਕੁਝ ਵਾਇਰਲ ਹੋਇਆ ਹੀ ਰਹਿੰਦਾ ਹੈ। ਹਾਲ ਹੀ ਵਿੱਚ ਵਾਇਰਲ ਹੋਏ #BottleCapChallenge ਨੇ ਨਾ ਸਿਰਫ਼ ਆਮ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ ਸਗੋਂ ਇਸ ਦੀ ਹਵਾ ਹੁਣ ਬਾਲੀਵੁੱਡ ਕਲਾਕਾਰਾਂ ਵਿੱਚ ਵੀ ਫ਼ੈਲ ਗਈ ਹੈ।

ਇਸ ਚੈਲੰਜ ਨੂੰ ਕਾਫ਼ੀ ਮਸ਼ਹੂਰ ਅਦਾਕਾਰਾਂ ਨੇ ਪੂਰਾ ਕੀਤਾ ਹੈ, ਚਾਹੇ ਉਹ ਬਾਲੀਵੁੱਡ ਦੇ ਖਿਲਾੜੀ ਕੁਮਾਰ ਹੋਣ ਜਾਂ ਫਿਰ ਬਜਰੰਗੀ ਭਾਈਜਾਨ ਹੋਣ। ਬਾਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਨੇ #BottleCapChallenge ਨੁੂੰ ਪੂਰਾ ਕੀਤਾ ਪਰ ਇਸ ਚੈਲੰਜ ਨੇ ਸਲਮਾਨ ਖ਼ਾਨ ਨੂੰ ਵਿਵਾਦਾਂ ਵਿੱਚ ਲਿਆ ਦਿੱਤਾ ਹੈ।

ਦਰਅਸਲ ਸਲਮਾਨ ਨੇ ਸੋਸ਼ਲ ਮੀਡੀਆ 'ਤੇ ਇਸ ਚੈਲੰਜ ਨੂੰ ਕਰਦਿਆਂ ਵੀਡੀਓ ਬਣਾਈ ਜਿਸ ਵਿੱਚ ਉਹ ਪਹਿਲਾਂ ਘੁੰਮਦੇ ਹਨ ਤੇ ਇੱਕੋ ਦਮ ਰੁੱਕ ਕੇ ਬੋਤਲ ਦੇ ਅੱਧ ਖੁੱਲੇ ਹੋਏ ਢੱਕਣ ਨੂੰ ਫੂਕ ਮਾਰ ਕੇ ਉਡਾ ਦਿੰਦੇ ਹਨ, ਬਾਅਦ ਵਿੱਚ ਸਲਮਾਨ ਪਾਣੀ ਬਚਾਉਣ ਲਈ ਕਹਿੰਦੇ ਹਨ ਤੇ ਇਸ ਤੋਂ ਬਾਅਦ ਪਾਣੀ ਪੀ ਲੈਂਦੇ ਹਨ। ਸਲਮਾਨ ਇਸ ਚੈਲੰਜ ਨੂੰ ਪੂਰਾ ਕਰਦੇ ਹੋਏ ਪਹਿਲਾਂ ਆਪਣੇ ਹੱਥ ਜੋੜਦਾ ਹੈ 'ਤੇ ਕ੍ਰਾਸ ਕਰ ਰੱਬ ਨੂੰ ਯਾਦ ਕਰਦਾ ਹੈ।

ਸਲਮਾਨ ਦੀ ਇਹੋ ਗੱਲ ਕੁੱਝ ਲੋਕਾਂ ਨੂੰ ਪੰਸਦ ਨਹੀਂ ਆਈ। ਲੋਕਾਂ ਨੇ ਸਲਮਾਨ ਦੀ ਇਸ ਹਰਕਤ ਨੂੰ ਨਾ ਪੰਸਦ ਕਰਦਿਆਂ ਕਿਹਾ ਕਿ ਇਹ ਇੱਕ ਸੱਚੇ ਮੁਸਲਮਾਨ ਲਈ ਠੀਕ ਨਹੀਂ ਹੈ ਕਿ ਉਹ ਇਸਾਈ ਧਰਮ ਨੂੰ ਪ੍ਰਫੁੱਲਤ ਕਰੇ।

ABOUT THE AUTHOR

...view details