ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸਲਮਾਨ ਖਾਨ (Bollywood actor Salman Khan) ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ (Bad news for Salman Khan's fans) ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀਤੀ ਰਾਤ ਸਲਮਾਨ ਖਾਨ ਨੂੰ ਸੱਪ ਨੇ ਡੰਗ ਲਿਆ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਸਲਮਾਨ ਖਾਨ ਪਨਵੇਲ ਫਾਰਮ ਹਾਊਸ (Panvel Farm House) 'ਤੇ ਸਨ। ਸਲਮਾਨ ਨੂੰ ਇਲਾਜ ਲਈ ਰਾਤ ਨੂੰ ਹਸਪਤਾਲ ਜਾਣਾ ਪਿਆ। ਫਿਲਹਾਲ ਸਲਮਾਨ ਦੀ ਹਾਲਤ ਠੀਕ ਹੈ। ਤੁਹਾਨੂੰ ਦੱਸ ਦੇਈਏ ਕਿ 27 ਦਸੰਬਰ ਨੂੰ ਸਲਮਾਨ ਖਾਨ ਦਾ 56ਵਾਂ ਜਨਮਦਿਨ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਖਾਨ ਨੂੰ ਬੀਤੀ ਰਾਤ 3 ਵਜੇ ਕਾਮੋਥੇ ਐਮਜੀਐਮ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੂੰ ਅੱਜ ਸਵੇਰੇ 9 ਵਜੇ ਦੇ ਕਰੀਬ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਖਬਰਾਂ ਮੁਤਾਬਕ ਸਲਮਾਨ ਖਾਨ ਆਪਣਾ ਜਨਮਦਿਨ ਅਤੇ ਨਵਾਂ ਸਾਲ ਮਨਾਉਣ ਲਈ ਪਨਵੇਲ ਫਾਰਮ ਹਾਊਸ ਗਏ ਸਨ। ਉਸ ਦਾ ਫਾਰਮ ਹਾਊਸ ਪਹਾੜੀਆਂ ਅਤੇ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ, ਇਸ ਲਈ ਉਸ ਦੇ ਫਾਰਮ ਹਾਊਸ ਵਿਚ ਅਕਸਰ ਸੱਪ ਅਤੇ ਅਜਗਰ ਦੇਖੇ ਜਾਂਦੇ ਸਨ। ਅਜੇ ਤੱਕ ਇਸ ਮਾਮਲੇ 'ਤੇ ਸਲਮਾਨ ਖਾਨ ਦੇ ਪਰਿਵਾਰ ਜਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।
ਤੁਹਾਨੂੰ ਦੱਸ ਦਈਏ ਕਿ ਸਲਮਾਨ ਨੇ ਕੋਰੋਨਾ ਕਾਲ 'ਚ ਲਾਕਡਾਊਨ ਦੌਰਾਨ ਆਪਣਾ ਪੂਰਾ ਸਮਾਂ ਇੱਥੇ ਖੇਤੀ ਕਰਦੇ ਹੋਏ ਬਿਤਾਇਆ। ਇਸ ਦੌਰਾਨ ਸਲਮਾਨ ਦੀਆਂ ਖੇਤੀ ਕਰਦੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ।
ਦੱਸ ਦੇਈਏ ਕਿ ਹਾਲ ਹੀ 'ਚ ਸਲਮਾਨ ਖਾਨ ਦੀ ਇਕ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ। ਇਸ ਤਸਵੀਰ 'ਚ ਅਦਾਕਾਰ ਸ਼ਰਟਲੈੱਸ (shirtless picture) ਨਜ਼ਰ ਆ ਰਹੇ ਸਨ।
ਸਲਮਾਨ ਖਾਨ ਦੀ ਇਸ ਸ਼ਰਟਲੈੱਸ ਤਸਵੀਰ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਾਫੀ ਕਮੈਂਟ ਕੀਤੇ ਅਤੇ ਉਨ੍ਹਾਂ ਦੀ ਤਾਰੀਫ ਵੀ ਕੀਤੀ। ਇੰਨਾ ਹੀ ਨਹੀਂ ਸਲਮਾਨ ਖਾਨ ਦੀ ਸ਼ਰਟਲੈੱਸ ਤਸਵੀਰ ਦੇਖ ਕੇ ਉਨ੍ਹਾਂ ਦੀ ਐਕਸ ਗਰਲਫਰੈਂਡ ਅਦਾਕਾਰਾ ਸੰਗੀਤਾ ਬਿਜਲਾਨੀ (ex girlfriend Sangeeta Bijlani) ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।