ਨਵੀਂ ਦਿੱਲੀ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਸੋਸ਼ਲ ਮੀਡੀਆ 'ਤੇ ਬਹਿਸ ਛਿੜੀ ਹੋਈ ਹੈ। ਲੋਕ ਬਾਲੀਵੁੱਡ 'ਚ ਗੁੱਟਬਾਜ਼ੀ ਦਾ ਦੋਸ਼ ਲਾ ਰਹੇ ਹਨ। ਹੁਣ ਇਸ ਮੁੱਦੇ 'ਤੇ ਸਲਮਾਨ ਖਾਨ ਦੀ ਪ੍ਰਤੀਕਿਰਿਆ ਆਈ ਹੈ।
ਸੁਸ਼ਾਂਤ ਰਾਜਪੂਤ ਦੀ ਮੌਤ ਨੂੰ ਲੈ ਕੇ ਸਲਮਾਨ ਖਾਨ ਨੇ ਫੈਂਨਜ਼ ਨੂੰ ਕੀਤੀ ਅਪੀਲ - ਕਰਨ ਜੌਹਰ
ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਬਾਲੀਵੁੱਡ 'ਚ ਗੁੱਟਬਾਜ਼ੀ ਨੂੰ ਲੈ ਕੇ ਚੱਲ ਰਹੀ ਬਹਿਸ ਦਰਮਿਆਨ ਅਦਾਕਾਰ ਸਲਮਾਨ ਖਾਨ ਨੇ ਆਪਣੇ ਟਵਿੱਟਰ ਪੇਜ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਸਲਮਾਨ ਖਾਨ ਨੇ ਆਪਣੇ ਟਵਿੱਟਰ ਪੇਜ ਤੋਂ ਪੋਸਟ ਕਰ ਕੇ ਫੈਂਨਜ਼ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਫੈਂਨਜ਼ ਨੂੰ ਬੇਨਤੀ ਕਰਦਾ ਹਾਂ ਕਿ ਉਹ ਸੁਸ਼ਾਂਤ ਦੇ ਫੈਂਨਜ਼ ਨਾਲ ਖੜੇ ਰਹਿਣ। ਗਲਤ ਭਾਸ਼ਾ ਦੀ ਵਰਤੋਂ ਨਾ ਕਰਨ। ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਤੇ ਉਨ੍ਹਾਂ ਦੇ ਪਰਿਵਾਰ ਤੇ ਫੈਂਨਜ਼ ਨਾਲ ਖੜੇ ਰਹਿਣ। ਕਿਸੇ ਆਪਣੇ ਦਾ ਚਲੇ ਜਾਣਾ ਕਾਫੀ ਦੁਖਦਾਇਕ ਹੁੰਦਾ ਹੈ।
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਫਾਂਸੀ ਲਾ ਕੇ ਆਤਮ ਹੱਤਿਆ ਕਰ ਲਈ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹਿਸ ਛਿੜੀ ਹੋਈ ਹੈ। ਲੋਕ ਬਾਲੀਵੁੱਡ 'ਚ ਗੁੱਟਬਾਜ਼ੀ ਦਾ ਦੋਸ਼ ਲਾ ਰਹੇ ਹਨ। ਲੋਕ ਸੁਸ਼ਾਂਤ ਦੇ ਜਾਣ ਮਗਰੋਂ ਆਲਿਆ ਭੱਟ, ਸੋਨਮ ਕਪੂਰ, ਕਰਨ ਜੌਹਰ ਤੇ ਸਲਮਾਨ ਖਾਨ ਨੂੰ ਟ੍ਰੋਲ ਕਰ ਰਹੇ ਹਨ। ਉੱਥੇ ਹੀ ਸੁਸ਼ਾਂਤ ਦੀ ਮੌਤ ਤੋਂ ਬਾਅਦ ਮੁਜ਼ੱਫਰਪੁਰ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕੋਰਟ 'ਚ ਸਲਮਾਨ ਖ਼ਾਨ ਸਮੇਤ ਫ਼ਿਲਮੀ ਜਗਤ ਦੇ ਨਿਰਮਾਤਾ ਤੇ ਨਿਰਦੇਸ਼ਕਾਂ ਦੇ ਨਾਲ-ਨਾਲ 8 ਹੋਰ ਵੱਡੀਆਂ ਹਸਤੀਆਂ ਖ਼ਿਲਾਫ਼ ਸ਼ਿਕਾਇਤ ਪੱਤਰ ਦਾਖ਼ਲ ਕਰਵਾਇਆ ਗਿਆ ਹੈ।