ਮੁੰਬਈ: ਬਾਲੀਵੁੱਡ 'ਚ ਅਗਲੇ ਸਾਲ 2020 'ਚ ਈਦ ਦੇ ਮੌਕੇ 'ਤੇ ਸਲਮਾਨ ਖ਼ਾਨ ਅਤੇ ਅਕਸ਼ੈ ਕੁਮਾਰ ਦੀ ਫ਼ਿਲਮ ਇੱਕਠੇ ਰਿਲੀਜ਼ ਹੋਣ ਵਾਲੀਆਂ ਸਨ ਪਰ ਹੁਣ ਇਹ ਕਲੈਸ਼ ਟਲ ਚੁੱਕਿਆ ਹੈ। ਜੀ ਹਾਂ ਰੋਹਿਤ ਸ਼ੈੱਟੀ ਨੇ ਸਲਮਾਨ ਕਾਰਨ ਆਪਣੀ ਫ਼ਿਲਮ ਸੂਰਯਵੰਸ਼ੀ ਦੀ ਰਿਲੀਜ਼ ਡੇਟ ਬਦਲ ਦਿੱਤੀ ਹੈ।
ਨਹੀਂ ਹੋਵੇਗੀ ਸਲਮਾਨ ਅਤੇ ਅਕਸ਼ੈ ਦੀ ਫ਼ਿਲਮ ਕਲੈਸ਼ - rohit shetty
2020 ਦੀ ਈਦ 'ਤੇ ਸਲਮਾਨ ਖ਼ਾਨ ਅਤੇ ਅਕਸ਼ੈ ਕੁਮਾਰ ਦੀ ਫ਼ਿਲਮਾਂ ਟਕਰਾਉਣ ਵਾਲੀਆਂ ਸਨ ਪਰ ਹੁਣ ਇਹ ਫ਼ਿਲਮਾਂ ਦਾ ਕਲੈਸ਼ ਟਲ ਚੁੱਕਿਆ ਹੈ। ਰੋਹਿਤ ਸ਼ੈੱਟੀ ਨੇ ਸਲਮਾਨ ਦੇ ਕਹਿਣ 'ਤੇ ਫ਼ਿਲਮ ਸੂਰਯਵੰਸ਼ੀ ਦੀ ਰਿਲੀਜ਼ ਡੇਟ ਬਦਲ ਦਿੱਤੀ ਹੈ।
ਦੱਸ ਦਈਏ ਕਿ ਸਲਮਾਨ ਖ਼ਾਨ 'ਸਾਵਰੀਆ' ਫ਼ਿਲਮ ਤੋਂ 12 ਸਾਲ ਬਾਅਦ ਭੰਸਾਲੀ ਦੇ ਨਾਲ ਕੋਈ ਫ਼ਿਲਮ ਕਰ ਰਹੇ ਹਨ ਜਿਸ ਨੂੰ ਲੈ ਕੇ ਦਰਸ਼ਕ ਕਾਫ਼ੀ ਉਤਸਾਹਿਤ ਹਨ। ਇਸ ਫ਼ਿਲਮ ਦੇ ਵਿੱਚ ਸਲਮਾਨ ਦੇ ਨਾਲ ਆਲਿਆ ਭੱਟ ਵੀ ਨਜ਼ਰ ਆਵੇਗੀ। ਸਲਮਾਨ ਖ਼ਾਨ ਅਤੇ ਫ਼ਿਲਮ 'ਇੰਸ਼ਾਅੱਲਾਹ' ਦੇ ਮੇਕਰਜ਼ ਨੇ ਇਸ ਫ਼ਿਲਮ ਦੀ ਰਿਲੀਜ਼ ਡੇਟ ਈਦ 2020 ਤੈਅ ਕੀਤੀ ਸੀ।
ਰੋਹਿਤ ਸ਼ੈੱਟੀ ਦੇ ਡੇਟ ਬਦਲਣ 'ਤੇ ਸਲਮਾਨ ਖ਼ਾਨ ਨੇ ਰੋਹਿਤ ਸ਼ੈੱਟੀ ਦਾ ਟਵੀਟ ਕਰ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਲਿਖਿਆ ਹੈ ,"ਮੈਂ ਹਮੇਸ਼ਾ ਸੋਚਦਾ ਹਾਂ ਕਿ ਉਹ ਮੇਰੇ ਛੋਟੇ ਭਰਾ ਨੇ ਪਰ ਅੱਜ ਉਨ੍ਹਾਂ ਸਾਬਿਤ ਵੀ ਕਰ ਦਿੱਤਾ। ਸਿੰਘਮ ਸਿਰੀਜ਼ ਦੀ ਚੌਥੀ ਫ਼ਿਲਮ ਸੂਰਯਵੰਸ਼ੀ ਹੁਣ 27 ਮਾਰਚ 2020 ਨੂੰ ਰਿਲੀਜ਼ ਹੋਵੇਗੀ। "
ਜ਼ਿਕਰਯੋਗ ਹੈ ਕਿ ਰੋਹਿਤ ਸ਼ੈੱਟੀ ਦੀ ਇਸ ਫ਼ਿਲਮ 'ਚ ਅਕਸ਼ੈ ਕੁਮਾਰ ਤੋਂ ਇਲਾਵਾ ਕੈਟਰੀਨਾ ਕੈਫ਼ ਵੀ ਲੀਡ ਰੋਲ 'ਚ ਨਜ਼ਰ ਆਵੇਗੀ।