ਮੰਬੁਈ:ਅਦਾਕਾਰ ਸਲਮਾਨ ਖ਼ਾਨ ਅਤੇ ਅਦਾਕਾਰਾ ਆਲਿਆ ਭੱਟ ਫ਼ਿਲਮਮੇਕਰ ਸੰਜੇ ਲੀਲਾ ਭੰਸਾਲੀ ਦੀ ਅਗਲੀ ਫ਼ਿਲਮ ''ਇਨਸ਼ਾਅੱਲਾਹ'' 'ਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਹ ਜਾਣਕਾਰੀ ਦੋਵੇਂ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀ ਕੀਤੀ ਹੈ।
ਦੱਸਣਯੋਗ ਹੈ ਕਿ ਸਲਮਾਨ ਖ਼ਾਨ ਲੰਬੇ ਸਮੇਂ ਤੋਂ ਬਾਅਦ ਭੰਸਾਲੀ ਦੇ ਪ੍ਰੋਜੈਕਟ 'ਚ ਹਿੱਸਾ ਬਣਨ 'ਤੇ ਖੁਸ਼ੀ ਮਹਿਸੂਸ ਕਰ ਰਹੇ ਹਨ।ਉਨ੍ਹਾਂ ਨੇ ਆਖ਼ਰੀ ਵਾਰ ਭੰਸਾਲੀ ਦੀ ਫ਼ਿਲਮ 'ਹਮ ਦਿਲ ਦੇ ਚੁੱਕੇ ਸਨਮ' ਚ ਕੰਮ ਕੀਤਾ ਸੀ।ਜਿਸ 'ਚ ਉਨ੍ਹਾਂ ਐਸ਼ਵਰਿਆ ਰਾਏ ਦੇ ਨਾਲ ਕੰਮ ਕੀਤਾ ਸੀ।
'ਇੰਨਸ਼ਾਹਅੱਲਾਹ' ਫ਼ਿਲਮ ਦੀ ਜਾਣਕਾਰੀ ਦਿੰਦੇ ਹੋਏ ਸਲਮਾਨ ਨੇ ਟਵਿੱਟਰ ਤੇ ਲਿੱਖਿਆ,"20 ਸਾਲ ਹੋ ਗਏ ਪਰ ਮੈਨੂੰ ਖੁਸ਼ੀ ਹੈ ਕਿ ਸੰਜੇ ਤੇ ਮੈਂ ਆਖ਼ਿਰਕਾਰ ਫ਼ਿਲਮ 'ਇੰਨਸ਼ਾਹਅੱਲਾਹ' 'ਚ ਵਾਪਸੀ ਕਰ ਰਹੇ ਹਾਂ। ਇੰਨਸ਼ਾਹਅੱਲਾਹ। ਆਲਿਆ ਦੇ ਨਾਲ ਕੰਮ ਕਰਨਾ ਚੰਗੀ ਯਾਤਰਾ ਹੋਵੇਗੀ ਅਤੇ ਇੰਨਸ਼ਾਹਅੱਲਾਹ ਸਾਨੂੰ ਦੁਆਵਾਂ ਮਿਲਣਗੀਆਂ।"
ਦੂਜੇ ਪਾਸੇ ਆਲਿਆ ਨੇ ਕਿਹਾ ਉਨ੍ਹਾਂ ਦਾ ਸੁਪਨਾ ਲੰਬੇ ਸਮੇਂ ਤੋਂ ਬਾਅਦ ਆਖ਼ਿਰਕਾਰ ਪੂਰਾ ਹੋ ਗਿਆ ਹੈ।ਉਨ੍ਹਾਂ ਨੇ ਟਵਿੱਟਰ 'ਤੇ ਕਿਹਾ,"ਮੈਂ 9 ਸਾਲ ਦੀ ਸੀ ਜਦੋਂ ਪਹਿਲੀ ਵਾਰ ਸੰਜੇ ਲੀਲਾ ਭੰਸਾਲੀ ਦੇ ਦਫ਼ਤਰ ਗਈ ਸੀ।ਉਸ ਵੇਲੇ ਮੈਂ ਬਹੁਤ ਘਬਰਾਈ ਹੋਈ ਸੀ।ਮੈਂ ਪ੍ਰਾਥਨਾ ਕਰਦੀ ਸੀ ਕਿ ਭੰਸਾਲੀ ਦੀ ਅਗਲੀ ਫ਼ਿਲਮ 'ਚ ਕੰਮ ਕਰਨ ਦਾ ਮੈਨੂੰ ਮੌਕਾ ਮਿਲ ਜਾਏ।ਬਹੁਤ ਲੰਮਾ ਇੰਤਜ਼ਾਰ ਕਰਨਾ ਪਿਆ।"
ਆਲਿਆ ਨੇ ਅੱਗੇ ਲਿਖਿਆ,"ਲੋਕ ਆਖਦੇ ਨੇ ਕਿ ਅੱਖਾਂ ਖੋਲ ਕੇ ਸੁਪਨਾ ਦੇਖੋ ਅਤੇ ਮੈਂ ਇਹ ਹੀ ਕਹਾਂਗੀ ਮੈਂ 'ਇੰਨਸ਼ਾਹਅੱਲਾਹ' ਨਾਮਕ ਖ਼ੂਬਸੂਰਤ ਸਫ਼ਰ 'ਤੇ ਜਾਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੀ।"