ਹੈਦਰਾਬਾਦ: ਬੈਡਮਿੰਟਨ ਚੈਂਪੀਅਨ ਸਾਇਨਾ ਨੇਹਵਾਲ ਦੇ ਸੰਘਰਸ਼ ਦੀ ਕਹਾਣੀ ਜਲਦੀ ਹੀ ਪਰਦੇ 'ਤੇ ਆਉਣ ਵਾਲੀ ਹੈ। ਇਸ ਫਿਲਮ ਵਿੱਚ ਸਾਇਨਾ ਦਾ ਕਿਰਦਾਰ ਪਰਿਣੀਤੀ ਚੋਪੜਾ ਨਿਭਾ ਰਹੀ ਹੈ। ਅਦਾਕਾਰਾ ਸ਼ਰਧਾ ਕਪੂਰ ਨੂੰ ਪਰਿਣੀਤੀ ਤੋਂ ਪਹਿਲਾਂ ਇਸ ਫਿਲਮ ਲਈ ਸਾਈਨ ਕੀਤਾ ਗਿਆ ਸੀ, ਪਰ ਬਾਅਦ ਵਿੱਚ ਰੁਝੇਵਿਆਂ ਕਾਰਨ ਸ਼ਰਧਾ ਨੇ ਫਿਲਮ ਛੱਡ ਦਿੱਤੀ, ਜਿਸ ਤੋਂ ਬਾਅਦ ਪਰਿਣੀਤੀ ਨੂੰ ਸਾਈਨ ਕੀਤਾ ਗਿਆ।
ਇਹ ਫਿਲਮ ਪਿਛਲੇ ਸਾਲ ਰਿਲੀਜ਼ ਕੀਤੀ ਜਾਣੀ ਸੀ, ਪਰ ਕੋਰੋਨਾ ਮਹਾਂਮਾਰੀ ਅਤੇ ਲੌਕਡਾਊਨ ਹੋਣ ਕਾਰਨ ਰਿਲੀਜ਼ ਨਹੀਂ ਹੋ ਸਕੀ। ਹੁਣ ਸਿਨੇਮਾ ਖੁੱਲ੍ਹਣ ਉੱਤੇ ਨਿਰਮਾਤਾਵਾਂ ਨੇ ਇਸ ਦੀ ਰਿਲੀਜ਼ ਦੀ ਮਿਤੀ ਦਾ ਐਲਾਨ ਕੀਤਾ। ਇਹ ਫਿਲਮ 26 ਮਾਰਚ ਨੂੰ ਹੋਲੀ ਤੋਂ ਪਹਿਲਾਂ ਸਕ੍ਰੀਨ 'ਤੇ ਉਤਰੇਗੀ। ਖਾਸ ਗੱਲ ਇਹ ਹੈ ਕਿ ਸਿਨੇਮਾਘਰਾਂ ਵਿੱਚ ਇਹ ਫਿਲਮ ਸਾਨਿਆ ਮਲਹੋਤਰਾ ਦੀ ਫਿਲਮ ਪਗਲੈਟ ਨਾਲ ਹਿੱਟ ਹੋਵੇਗੀ। ਨਿਰਮਾਤਾਵਾਂ ਨੇ ਇਸ ਫਿਲਮ ਦਾ ਟੀਜ਼ਰ ਵੀ ਜਾਰੀ ਕੀਤਾ ਹੈ। 34 ਸੈਕਿੰਡ ਦਾ ਇਹ ਟੀਜ਼ਰ ਸਾਇਨਾ ਦੇ ਸੰਘਰਸ਼ ਦੀ ਝਲਕ ਦਿੰਦਾ ਹੈ।