ਮੁੰਬਈ: ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਤੇ ਅਦਾਕਾਰਾ ਅੰਮ੍ਰਿਤਾ ਸਿੰਘ ਦੇ ਬੇਟੇ ਇਬਰਾਹਿਮ ਅਲੀ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿੱਚ ਇਬਰਾਹਿਮ ਅਕਸ਼ੇ ਕੁਮਾਰ, ਪਰੇਸ਼ ਰਾਵਲ ਤੇ ਸੁਨੀਲ ਸ਼ੈਟੀ ਦੀ ਸੁਪਰਹਿੱਟ ਫ਼ਿਲਮ 'ਹੇਰਾ-ਫੇਰੀ' ਦੇ ਮਸ਼ਹੂਰ ਡਾਈਲਾਗਸ ਨੂੰ ਬੋਲਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਇਬਰਾਹਿਮ 'ਰਾਜੂ' ਦੇ ਨਾਲ ਨਾਲ 'ਬਾਬੂ ਭਈਆ' ਦੇ ਡਾਈਲਾਗ ਨੂੰ ਵੀ ਦੁਹਰਾਉਂਦੇ ਹੋਏ ਨਜ਼ਰ ਆਏ। ਇਬਰਾਹਿਮ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ।