ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਲੋਕਾਂ ਵਿੱਚ ਬਾਲੀਵੁੱਡ 'ਚ ਮੌਜੂਦ ਨੈਪੋਟਿਜ਼ਮ ਦੇ ਖ਼ਿਲਾਫ਼ ਗੁੱਸਾ ਨਜ਼ਰ ਆ ਰਿਹਾ ਹੈ। ਸੁਸ਼ਾਂਤ ਦੇ ਫ਼ੈਨਜ਼ ਨੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਸਾਰੀਆਂ ਹਸਤੀਆਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਜੋ ਨੈਪੋਟਿਜ਼ਮ ਨੂੰ ਵਧਾਉਂਦੇ ਹਨ। ਇਸ ਦਰਮਿਆਨ ਸੈਫ਼ ਅਲੀ ਖ਼ਾਨ ਦੇ ਇੱਕ ਬਿਆਨ ਨੂੰ ਲੈ ਕੇ ਲੋਕ ਉਨ੍ਹਾਂ ਨੂੰ ਟਵਿੱਟਰ ਉੱਤੇ ਕਾਫ਼ੀ ਟ੍ਰੋਲ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਨੈਪੋਟਿਜ਼ਮ ਦਾ ਸ਼ਿਕਾਰ ਉਹ ਖ਼ੁਦ ਵੀ ਹੋਏ ਹਨ।
ਦੱਸ ਦੇਈਏ ਕਿ ਸੈਫ਼ ਬਾਲੀਵੁੱਡ ਅਦਾਕਾਰਾ ਸ਼ਰਮੀਲਾ ਟੈਗੋਰ ਦੇ ਬੇਟੇ ਹਨ, ਅਜਿਹੇ ਵਿੱਚ ਉਨ੍ਹਾਂ ਦਾ ਨੈਪੋਟਿਜ਼ਮ ਉੱਤੇ ਬੋਲਣਾ ਲੋਕਾਂ ਨੂੰ ਜ਼ਿਆਦਾ ਪਸੰਦ ਨਹੀਂ ਆਇਆ ਹੈ, ਜਿਸ ਤੋਂ ਬਾਅਦ ਉਹ ਲੋਕਾਂ ਵੱਲੋਂ ਟ੍ਰੋਲ ਹੋ ਗਏ।