ਹੈਦਰਾਬਾਦ: ਦੀਪਿਕਾ ਪਾਦੂਕੋਣ ਆਪਣੀ ਅਗਲੀ ਫ਼ਿਲਮ ਨੂੰ ਲੈਕੇ ਚਰਚਾ ਦੇ ਵਿੱਚ ਬਣੀ ਹੋਈ ਹੈ।ਫ਼ਿਲਮ 'ਛਪਾਕ' ਦੀ ਸ਼ੂਟਿੰਗ ਦੀਆਂ ਤਿਆਰੀਆਂ ਦੇ ਵਿੱਚ ਮਸਰੂਫ ਦੀਪਿਕਾ ਦੀ ਫ਼ਿਲਮ ਦਾ ਲੁੱਕ ਰਿਲੀਜ਼ ਕੀਤਾ ਗਿਆ ਹੈ ਅਤੇ ਫ਼ਿਲਮ ਦੀ ਰਿਲੀਜ਼ ਡੇਟ ਜਨਤਕ ਕਰ ਦਿੱਤੀ ਗਈ ਹੈ। ਇਸ ਫ਼ਿਲਮ ਦੇ ਵਿੱਚ ਦੀਪਿਕਾ ਐਸਿਡ ਅਟੈਕ ਪੀੜ੍ਹਤ ਲਕਸ਼ਮੀ ਅਗਰਵਾਲ ਦਾ ਕਿਰਦਾਰ ਨਿਭਾਵੇਗੀ।
ਦੱਸਣਯੋਗ ਹੈ ਕਿ ਫ਼ਿਲਮ ਦੀ ਡਾਇਰੈਕਸ਼ਨ ਮੇਘਨਾ ਗੁਲਜ਼ਾਰ ਕਰਨ ਜਾ ਰਹੀ ਹੈ।ਫ਼ਿਲਮ ਦੇ ਪਹਿਲੇ ਲੁੱਕ ਦੇ ਵਿੱਚ ਦੀਪਿਕਾ ਕਾਫੀ ਹੱਦ ਤੱਕ ਲਕਸ਼ਮੀ ਵਰਗੀ ਹੀ ਲੱਗ ਰਹੀ ਹੈ। ਇਸ ਤਸਵੀਰ ਦੇ ਵਿੱਚ ਦੀਪਿਕਾ ਦੀਆਂ ਅੱਖਾਂ 'ਚ ਉਦਾਸੀ ਅਤੇ ਉਮੀਦ ਦੋਵੇਂ ਹੀ ਨਜ਼ਰ ਆ ਰਹੀਆਂ ਹਨ।ਉਹ ਪੂਰੇ ਤਰੀਕੇ ਦੇ ਨਾਲ ਆਪਣੇ ਕਿਰਦਾਰ ਦੇ ਵਿੱਚ ਦਿਖ ਰਹੀ ਹੈ।
ਮੇਘਨਾ ਗੁਲਜ਼ਾਰ ਨੇ ਕਿਹਾ ਕਿ ਲਗਾਤਾਰ 3 ਸੀਰੀਅਸ ਫ਼ਿਲਮਾਂ ਕਰਨ ਤੋਂ ਬਾਅਦ ਉਹ ਇਕ ਲਾਇਟ ਫ਼ਿਲਮ ਕਰਨਾ ਚਾਹੁੰਦੀ ਸੀ।ਇਸ ਲਈ ਉਨ੍ਹਾਂ ਨੇ ਐਸਿਡ ਅਟੈਕ ਦਾ ਵਿਸ਼ਾ ਚੁਣਿਆ ਹੈ।
ਜ਼ਿਕਰਯੋਗ ਹੈ ਕਿ ਫ਼ਿਲਮ 'ਛਪਾਕ' ਦੀਪਿਕਾ ਪ੍ਰੋਡਿਊਸ ਵੀ ਕਰ ਰਹੀ ਹੈ।ਇਸ ਫ਼ਿਲਮ ਦੀ ਸ਼ੂਟਿੰਗ ਨਵੀਂ ਦਿੱਲੀ 'ਚ ਸ਼ੁਰੂ ਹੋਣ ਜਾ ਰਹੀ ਹੈ।ਇਹ ਫ਼ਿਲਮ 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।