ਨਵੀਂ ਦਿਲੀ : ਮਸ਼ਹੂਰ ਵੈੱਬ ਸੀਰੀਜ਼ 'ਸੇਕ੍ਰਡ ਗੇਮਜ਼ 2' ਆਪਣੇ ਵਾਪਸੀ ਕਰ ਰਹੀ ਹੈ।ਪਿਛਲੇ ਸਾਲ ਦੀ ਸੀਰੀਜ਼ ਦੇ ਸਾਰੇ ਹੀ ਕਿਰਦਾਰਾਂ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਸੀ। ਇਸ ਵੈੱਬ ਸੀਰੀਜ਼ ਦੇ ਪਹਿਲੇ ਭਾਗ 'ਚ ਸਰਤਾਜ ਦਾ ਕਿਰਦਾਰ ਸੈਫ ਅਲੀ ਖ਼ਾਨ ਨੇ,ਗਣੇਸ਼ ਦਾ ਕਿਰਦਾਰ ਨਵਾਜ਼ੁਦੀਨ ਸਿੱਦੀਕੀ ਨੇ ਨਿਭਾਇਆ ਸੀ।
'ਸੇਕ੍ਰਡ ਗੇਮਜ਼ 2' ਦਾ ਪੋਸਟਰ ਹੋਇਆ ਰਿਲੀਜ਼ - poster
ਨੈਟਫ਼ਲਿਕਸ 'ਤੇ ਨਸ਼ਰ ਹੋਣ ਵਾਲੀ ਮਸ਼ਹੂਰ ਵੈੱਬ ਸੀਰੀਜ਼ 'ਸੇਕ੍ਰਡ ਗੇਮਜ਼ 2' ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ।
ਫ਼ੋਟੋ
ਦੱਸਣਯੋਗ ਹੈ ਕਿ ਇਸ ਵੈੱਬ ਸੀਰੀਜ਼ ਦੇ ਦੂਜੇ ਭਾਗ ਦੀ ਜਾਣਕਾਰੀ ਨਵਾਜ਼ੁਦੀਨ ਸਿੱਦੀਕੀ ਨੇ ਆਪਣੇ ਟਵੀਟਰ ਹੈਂਡਲ 'ਤੇ ਦਿੱਤੀ ਹੈ।ਸੀਰੀਜ਼ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਨਵਾਜ਼ੁਦੀਨ ਨੇ ਲਿਖਿਆ,"ਪਿਛਲੀ ਵਾਰ ਕੀ ਬੋਲਿਆ ਸੀ ਗਣੇਸ਼ ਭਾਈ ਨੂੰ ਔਕਾਤ।"
ਨੈਟਫ਼ੀਲਕਸ 'ਤੇ ਨਸ਼ਰ ਹੋਣ ਵਾਲੀ ਇਸ ਵੈੱਬ ਸੀਰੀਜ਼ 'ਚ ਸੈਫ਼ ਅਲੀ ਖ਼ਾਨ ਵੀ ਨਜ਼ਰ ਆਉਣ ਵਾਲੇ ਹਨ।ਇਸ ਦਾ ਐਲਾਨ ਨੈਟਫ਼ੀਲਕਸ ਨੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਦੱਸਿਆ। ਪੋਸਟਰ ਨੂੰ ਸਾਂਝਾ ਕਰਦੇ ਉਨ੍ਹਾਂ ਲਿਖਿਆ,"ਜੇਕਰ ਸਰਤਾਜ ਦਾ ਸਿਸਟਮ ਬਦਲਣਾ ਹੈ ਤਾਂ ਖੇਡ ਤਾਂ ਖੇਡਣਾ ਹੀ ਪਵੇਗਾ।"