ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਜੇਐੱਨਯੂ ਫ਼ੇਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੋਸ਼ਲ ਮੀਡੀਆ 'ਤੇ ਜਿੱਥੇ ਕੁਝ ਲੋਕ ਉਸ ਨੂੰ ਸਮਰਥਣ ਦੇ ਰਹੇ ਹਨ। ਉੱਥੇ ਹੀ ਕੁਝ ਲੋਕ ਉਸ ਦੀ ਆਲੋਚਨਾ ਕਰ #BoycottChappak ਟ੍ਰੇਂਡ ਕਰ ਰਹੇ ਹਨ। ਦੀਪਿਕਾ ਦੇ ਹੋ ਰਹੇ ਇਸ ਵਿਰੋਧ 'ਤੇ ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲੇਟ ਨੇ ਟਿੱਪਣੀ ਕੀਤੀ ਹੈ।ਉਨ੍ਹਾਂ ਕਿਹਾ ਹੈ ਕਿ ਕਿਸੇ ਦੀ ਨਿਜੀ ਰਾਏ ਨੂੰ ਉਸ ਦੇ ਕੰਮ ਨਾਲ ਨਹੀਂ ਜੋੜਨਾ ਚਾਹੀਦਾ।
ਸਚਿਨ ਪਾਇਲੇਟ ਨੇ ਕੀਤਾ ਦੀਪਿਕਾ ਦਾ ਸਮਰਥਨ - Deepika Padukone JNU voilence
ਦੀਪਿਕਾ ਪਾਦੁਕੋਣ ਦੀ ਜੇਐੱਨਯੂ ਫ਼ੇਰੀ 'ਤੇ ਕੁਝ ਲੋਕ ਉਸ ਦਾ ਵਿਰੋਧ ਕਰ ਰਹੇ ਹਨ, ਉੱਥੇ ਹੀ ਕੁਝ ਲੋਕ ਉਸ ਦਾ ਸਮਰਥਣ ਵੀ ਕਰ ਰਹੇ ਹਨ। ਹਾਲ ਹੀ ਵਿੱਚ, ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲੇਟ ਨੇ ਇਸ ਮੁੱਦੇ 'ਤੇ ਟਿੱਪਣੀ ਕੀਤੀ।
ਫ਼ੋਟੋ
ਸਚਿਨ ਪਾਇਲੇਟ ਨੇ ਇਹ ਵੀ ਕਿਹਾ ਕਿ ਉਹ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੇ ਹਨ ਉਨ੍ਹਾਂ ਨੇਤਾਵਾਂ ਦੀ ਜੋ ਫ਼ਿਲਮ ਨੂੰ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ। ਉਪ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਜ਼ਿਆਦਾਤਰ ਫ਼ਿਲਮਾਂ ਨਹੀਂ ਵੇਖਦੇ ਪਰ ਉਹ 'ਛਪਾਕ' ਫ਼ਿਲਮ ਵੇਖਣ ਜ਼ਰੂਰ ਜਾਣਗੇ।
ਜ਼ਿਕਰਯੋਗ ਹੈ ਕਿ ਫ਼ਿਲਮ 'ਛਪਾਕ' 10 ਜਨਵਰੀ ਨੂੰ ਸਿਨੇਮਾ ਘਰਾਂ ਦਾ ਸ਼ਿੰਘਾਰ ਬਣੇਗੀ। ਇਹ ਫ਼ਿਲਮ ਤੇਜ਼ਾਬੀ ਹਮਲਾ ਪੀੜਤ ਲਕਸ਼ਮੀ ਅਗਰਵਾਲ ਦੀ ਕਹਾਣੀ 'ਤੇ ਆਧਾਰਿਤ ਹੈ।