ਪੰਜਾਬ

punjab

ETV Bharat / sitara

'ਸਾਂਡ ਕੀ ਆਂਖ' ਹੋਈ ਦਿੱਲੀ ਵਿੱਚ ਟੈਕਸ ਮੁਕਤ - BOLLYWOOD LATEST NEWS

ਹਾਲ ਹੀ ਵਿੱਚ ਰਿਲੀਜ਼ ਹੋਈ ਤਾਪਸੀ ਅਤੇ ਭੂਮੀ ਸਟਾਰਰ ਫ਼ਿਲਮ 'ਸਾਂਡ ਕੀ ਆਂਖ' ਨੂੰ ਦਿੱਲੀ 'ਚ ਟੈਕਸ ਮੁਕਤ ਕਰ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਫ਼ੋਟੋ

By

Published : Oct 25, 2019, 11:01 PM IST

ਨਵੀਂ ਦਿੱਲੀ: ਅਦਾਕਾਰਾ ਤਾਪਸੀ ਪੰਨੂ ਅਤੇ ਭੂਮੀ ਪੇਡਨੇਕਰ ਦੀ ਨਵੀਂ ਫ਼ਿਲਮ ਹਾਲ ਹੀ 'ਚ ਰਿਲੀਜ਼ ਹੋਈ ਹੈ। ਦੱਸ ਦਈਏ ਕਿ, ਫ਼ਿਲਮ ਨੂੰ ਦਿੱਲੀ ਸਰਕਾਰ ਨੇ ਟੈਕਸ ਮੁਕਤ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ, "ਦਿੱਲੀ ਸਰਕਾਰ ਨੇ 'ਸਾਂਡ ਦੀ ਆਂਖ' ਨੂੰ ਦਿੱਲੀ ਵਿੱਚ ਟੈਕਸ ਮੁਕਤ ਕਰ ਦਿੱਤਾ ਹੈ।

ਫ਼ਿਲਮ ਦਾ ਸੰਦੇਸ਼ ਹਰ ਉਮਰ, ਲਿੰਗ ਅਤੇ ਪਿਛੋਕੜ ਦੇ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ।" ਇਹ ਫ਼ਿਲਮ ਦੇਸ਼ ਦੇ ਸਭ ਤੋਂ ਪੁਰਾਣੇ ਨਿਸ਼ਾਨੇਬਾਜ਼ ਪ੍ਰਕਾਸ਼ੀ ਤੋਮਰ ਅਤੇ ਚੰਦਰੋ ਤੋਮਰ 'ਤੇ ਅਧਾਰਿਤ ਹੈ। ਉੱਤਰ ਪ੍ਰਦੇਸ਼ ਵਿੱਚ ਵੀ ਫ਼ਿਲਮ ਨੂੰ ਟੈਕਸ ਮੁਕਤ ਐਲਾਨ ਕੀਤਾ ਗਿਆ ਸੀ।

ਹੋਰ ਪੜ੍ਹੋ: PUBLIC REVIEW: ਦਰਸ਼ਕਾਂ ਨੂੰ ਕਿਵੇਂ ਦੀ ਲਗੀ ਫ਼ਿਲਮ 'MADE IN CHINA'

ਤੁਸ਼ਾਰ ਹੀਰਨੰਦਨੀ ਵੱਲੋਂ ਨਿਰਦੇਸ਼ਤ ਇਹ ਫ਼ਿਲਮ ਨੂੰ 25 ਅਕਤੂਬਰ ਨੂੰ ਵੱਡੇ ਪਰਦੇ 'ਤੇ ਆਉਣ ਤੋਂ ਪਹਿਲਾਂ ਜੀਓ ਮਾਮੀ 21ਵੀਂ ਮੁੰਬਈ ਫ਼ਿਲਮ ਫੈਸਟੀਵਲ 'ਤੇ ਸਮਾਪਨ ਫ਼ਿਲਮ ਵੱਜੋਂ ਪੇਸ਼ ਕੀਤੀ ਗਈ ਸੀ।

ਹੀਰਨੰਦਨੀ ਨੇ ਕਿਹਾ, "ਇਹ ਉਹ ਭਾਵਨਾ ਹੈ ਜੋ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਮੈਨੂੰ ਫ਼ਿਲਮ 'ਤੇ ਮਾਣ ਹੈ ਅਤੇ ਇਸ ਪ੍ਰਤੀਕ੍ਰਿਆ ਲਈ ਸ਼ੁਕਰਗੁਜ਼ਾਰ ਹਾਂ ਜੋ ਸਾਨੂੰ ਇੰਡਸਟਰੀ ਅਤੇ ਫ਼ਿਲਮੀ ਭਾਈਚਾਰੇ ਤੋਂ ਮਿਲ ਰਹੇ ਹਨ।"

ABOUT THE AUTHOR

...view details