ਮੁੰਬਈ: ਅਕਸ਼ੈ ਕੁਮਾਰ ਛੇਤੀ ਹੀ ਫ਼ਿਲਮ ਸੂਰਿਆਵੰਸ਼ੀ 'ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਨੂੰ ਰੋਹਿਤ ਸ਼ੈੱਟੀ ਨਿਰਦੇਸ਼ਨ ਦੇ ਰਹੇ ਹਨ। ਹਾਲ ਹੀ ਦੇ ਅਕਸ਼ੈ ਕੁਮਾਰ ਦਾ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਖ਼ੂਬ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਵਿੱਚ ਅਕਸ਼ੈ ਕੁਮਾਰ ਰੋਹਿਤ ਸ਼ੈੱਟੀ ਦੇ ਨਾਲ ਲੱੜਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇ ਵਿੱਚ ਲੜਾਈ ਇੰਨੀ ਕੁ ਵੱਧ ਜਾਂਦੀ ਹੈ ਕਿ ਪੁਲਿਸ ਨੂੰ ਇੰਨ੍ਹਾਂ ਦੇ ਵਿਚਕਾਰ ਆਉਣਾ ਪੈਂਦਾ ਹੈ।
ਹੋਰ ਪੜ੍ਹੋ:ਕਰਤਾਰਪੁਰ ਲਾਂਘਾ ਤਾਂ ਖੁੱਲ ਗਿਆ ਹੈ,ਰੱਬ ਸਭ ਦੀ ਸਦਬੁੱਧੀ ਵੀ ਖੋਲੇ:ਗੁਰਦਾਸ ਮਾਨ
ਦੱਸ ਦਈਏ ਕਿ ਇਹ ਮਾਮਲਾ ਪੂਰਾ ਫ਼ਿਲਮੀ ਹੈ। ਰੋਹਿਤ ਸ਼ੈੱਟੀ ਅਤੇ ਅਕਸ਼ੈ ਕੁਮਾਰ ਦੀ ਇਸ ਦਿਲਚਸਪ ਵੀਡੀਓ 'ਤੇ ਬਾਲੀਵੁੱਡ ਨਿਰਮਾਤਾ ਕਰਨ ਜੌਹਰ ਦਾ ਰਿਐਕਸ਼ਨ ਸਾਹਮਣੇ ਆਇਆ ਹੈ।
ਹੋਰ ਪੜ੍ਹੋ:ਕਪਿਲ ਸ਼ਰਮਾ ਹੋਏ ਸੁਲਤਾਨਪੁਰ ਲੋਧੀ ਵਿੱਖੇ ਨਤਮਸਤਕ
ਅਕਸ਼ੈ ਕੁਮਾਰ ਅਤੇ ਰੋਹਿਤ ਸ਼ੈੱਟੀ ਦੇ ਇਸ ਵੀਡੀਓ ਵਾਲੇ ਝਗੜੇ ਕਾਰਨ ਕਰਨ ਜੌਹਰ ਨੇ ਆਪਣਾ ਪੱਲਾ ਛਾੜ ਲਿਆ ਹੈ। ਕਰਨ ਜੌਹਰ ਨੇ ਆਪਣੇ ਟਵੀਟਰ ਹੈਂਡਲ 'ਤੇ ਰੋਹਿਤ ਸ਼ੈੱਟੀ ਅਤੇ ਅਕਸ਼ੈ ਕੁਮਾਰ ਦੀ ਇਸ ਲੜਾਈ ਦਾ ਵੀਡੀਓ ਸਾਂਝਾ ਕੀਤਾ ਹੈ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਰਨ ਜੌਹਰ ਨੇ ਲਿਖਿਆ, " ਇਹ ਅਜਿਹਾ ਕੁਝ ਹੈ, ਜਿਸ 'ਚ ਮੈਂ ਵੀ ਬਚਾਅ ਨਹੀਂ ਕਰ ਸਕਦਾ।"
ਕਰਨ ਜੌਹਰ ਦੇ ਇਸ ਟਵੀਟ 'ਤੇ ਲੋਕ ਖ਼ੂਬ ਮੱਜੇਦਾਰ ਟਿੱਪਣੀ ਕਰ ਰਹੇ ਹਨ। ਇਸ ਵੀਡੀਓ ਦੀ ਸ਼ੁਰੂਆਤ ਫ਼ਿਲਮ ਸੂਰਿਆਵੰਸ਼ੀ ਦੀ ਅਦਾਕਾਰਾ ਕੈਟਰੀਨਾ ਕੈਫ਼ ਤੋਂ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਅਕਸ਼ੈ ਕੁਮਾਰ ਸਟਾਰਰ ਫ਼ਿਲਮ ਸੂਰਿਆਵੰਸ਼ੀ ਐਕਸ਼ਨ ਫ਼ਿਲਮ ਹੈ। ਇਸ ਫ਼ਿਲਮ ਨੂੰ ਕਰਨ ਜੌਹਰ ਅਤੇ ਰੋਹਿਤ ਸ਼ੈੱਟੀ ਪ੍ਰੋਡਿਊਸ ਕਰ ਰਹੇ ਹਨ। ਇਹ ਫ਼ਿਲਮ 27 ਅਪ੍ਰੈਲ 2020 ਨੂੰ ਸਿਨੇਮਾ ਘਰਾਂ ਦਾ ਸ਼ਿੰਘਾਰ ਬਣੇਗੀ।