ਮੁੰਬਈ: ਬਾਲੀਵੁੱਡ ਦੀ ਕਾਮੇਡੀ ਫ਼ਿਲਮ 'ਗੋਲਮਾਲ' ਨੇ ਹਿੰਦੀ ਸਿਨੇਮਾਂ ਵਿੱਚ ਇੱਕ ਆਪਣੀ ਵੱਖਰੀ ਪਹਿਚਾਣ ਬਣਾਈ ਹੋਈ ਹੈ। ਗੋਲਮਾਲ ਦੇ ਪਹਿਲੇ ਭਾਗ ਤੋਂ ਹੀ ਇਹ ਦਰਸ਼ਕਾ ਦੇ ਦਿਲਾਂ 'ਤੇ ਛਾਈ ਹੋਈ ਹੈ।
ਗੋਲਮਾਲ ਫੈਨਸ ਨੂੰ ਦੱਸ ਦੇਈਏ ਕਿ ਇਸ ਫ਼ਿਲਮ ਦੇ ਪੰਜਵੇਂ ਸਿਕੁਅਲ ਵਿੱਚ ਅਜੇ ਤੇ ਰੋਹਿਤ ਇੱਕ ਵਾਰ ਫਿਰ ਇੱਕਠੇ ਨਜ਼ਰ ਆਉਣਗੇ, ਜਿਸ ਦੀ ਜਾਣਕਾਰੀ ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟਰ ਨਾਲ ਦਿੱਤੀ ਹੈ।
ਹੋਰ ਪੜ੍ਹੋ: ਸਿੱਖੀ ਦੇ ਰੰਗ ਵਿੱਚ ਰੰਗੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ, ਹੋਏ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਨਤਮਸਤਕ
ਇਸ ਪੋਸਟਰ ਵਿੱਚ ਰੋਹਿਤ ਸ਼ੈੱਟੀ ਅਤੇ ਅਜੇ ਦੇਵਗਨ ਇੱਕਠੇ ਖੜ੍ਹੇ ਨਜ਼ਰ ਆ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਅਤੇ ਪ੍ਰੋਡਿਊਸ ਰੋਹਿਤ ਸ਼ੈੱਟੀ ਵੱਲੋਂ ਕੀਤਾ ਜਾਵੇਗਾ। ਨਾਲ ਹੀ ਦੱਸ ਦੇਈਏ ਕਿ ਅਜੇ ਦੀ ਨਵੀਂ ਫ਼ਿਲਮ 'ਤਾਨਾਜੀ' ਵੀ ਇਸ ਸਮੇਂ ਕਾਫ਼ੀ ਸੁਰਖ਼ੀਆਂ ਵਿੱਚ ਹੈ।
ਹੋਰ ਪੜ੍ਹੋ:ਕਮਾਂਡੋ 3 ਦੇਖਣ ਤੋਂ ਬਾਅਦ ਕੁੱਝ ਇਸ ਤਰ੍ਹਾਂ ਦਾ ਰਿਹਾ ਦਰਸ਼ਕਾਂ ਦਾ ਰਿਐਕਸ਼ਨ
ਫ਼ਿਲਮ ਦੀ ਗੱਲ ਕਰੀਏ ਤਾਂ ਅਜੇ ਦੇਵਗਨ ਦੀ ਫ਼ਿਲਮ 'ਤਾਨਾਜੀ' ਮੁਗਲਾਂ ਵਿਰੁੱਧ ਮਰਾਠਿਆਂ ਦੀ ਲੜਾਈ ਦੀ ਕਹਾਣੀ ਹੈ। ਤਾਨਾਜੀ ਦੀ ਕਹਾਣੀ 17ਵੀਂ ਸਦੀ 'ਤੇ ਅਧਾਰਿਤ ਹੈ, ਜਿੱਥੇ ਮੁਗ਼ਲ ਕੌਂਧਨਾ ਨੂੰ ਫਤਿਹ ਕਰਨਾ ਚਾਹੁੰਦੇ ਸਨ। ਇਹ ਫ਼ਿਲਮ 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।