ਪੰਜਾਬ

punjab

ETV Bharat / sitara

22 ਸਤੰਬਰ ਤੱਕ ਭਾਯਖਲਾ ਜੇਲ੍ਹ 'ਚ ਬੰਦ ਰਹੇਗੀ ਰੀਆ ਚੱਕਰਵਰਤੀ - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ

ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਰੀਆ ਚੱਕਰਵਰਤੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਇਸ ਤੋਂ ਬਾਅਦ ਐਨਸੀਬੀ ਰੀਆ ਨੂੰ ਭਾਯਖਲਾ ਜੇਲ੍ਹ ਲੈ ਕੇ ਗਈ ਹੈ। ਰੀਆ 22 ਸਤੰਬਰ ਤੱਕ ਜੇਲ੍ਹ 'ਚ ਰਹੇਗੀ।

22 ਸਤੰਬਰ ਤੱਕ ਭਾਯਖਲਾ ਜੇਲ੍ਹ 'ਚ ਬੰਦ ਰਹੇਗੀ ਰੀਆ ਚੱਕਰਵਰਤੀ
22 ਸਤੰਬਰ ਤੱਕ ਭਾਯਖਲਾ ਜੇਲ੍ਹ 'ਚ ਬੰਦ ਰਹੇਗੀ ਰੀਆ ਚੱਕਰਵਰਤੀ

By

Published : Sep 9, 2020, 11:42 AM IST

ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਨਵੇਂ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਐਨਸੀਬੀ ਨੇ ਵੱਡੀ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਪੁੱਛਗਿੱਛ ਤੋਂ ਬਾਅਦ ਡਰਗ ਮਾਮਲੇ ਵਿੱਚ ਰਿਆ ਨੂੰ ਗ੍ਰਿਫਤਾਰ ਕੀਤਾ ਹੈ। ਐਨਸੀਬੀ ਰੀਆ ਨੂੰ ਭਾਯਖਲਾ ਜੇਲ੍ਹ ਲੈ ਕੇ ਗਈ ਹੈ। ਰੀਆ 22 ਸਤੰਬਰ ਤੱਕ ਜੇਲ੍ਹ 'ਚ ਰਹੇਗੀ।

ਇਸ ਤੋਂ ਪਹਿਲਾਂ ਰੀਆ ਚੱਕਰਵਰਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਆਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਉਸ ਦੀ ਜ਼ਮਾਨਤ ਪਟੀਸ਼ਨ ਅਦਾਲਤ ਨੇ ਰੱਦ ਕਰ ਦਿੱਤੀ ਹੈ।

22 ਸਤੰਬਰ ਤੱਕ ਭਾਯਖਲਾ ਜੇਲ੍ਹ 'ਚ ਬੰਦ ਰਹੇਗੀ ਰੀਆ ਚੱਕਰਵਰਤੀ

ਰੀਆ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਵੀ ਰੀਆ ਤੋਂ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਸੀ। ਰਿਆ ਮੰਗਲਵਾਰ ਰਾਤ ਐਨਸੀਬੀ ਦੇ ਲੌਕਅਪ ਵਿੱਚ ਰਹੀ। ਐਨਸੀਬੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਰੀਆ ਨੇ ਡਰਗ ਮੰਗਵਾਉਣ ਲਈ ਪੈਸਿਆ ਦੀ ਅਦਾਇਗੀ ਤਾਂ ਕੀਤੀ, ਪਰ ਨਸ਼ੇ ਲੈਣ ਵਾਲੀ ਗੱਲ ਨਹੀਂ ਕਬੂਲੀ।

ਦੱਸਣਯੋਗ ਹੈ ਕਿ 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ ਉਸ ਦੇ ਫਲੈਟ ਤੋਂ ਮਿਲੀ ਸੀ। ਇਸ ਮਾਮਲੇ ਵਿੱਚ ਅਜੇ ਤੱਕ ਖੁਦਕੁਸ਼ੀ ਦਾ ਮੁਖ ਕਾਰਨ ਸਾਹਮਣੇ ਨਹੀਂ ਆਇਆ ਹੈ। ਐਨਸੀਬੀ ਦੇ ਨਾਲ ਸੀਬੀਆਈ ਅਤੇ ਈਡੀ ਵੀ ਇਸ ਮਾਮਲੇ ਵਿੱਚ ਸ਼ਾਮਲ ਹਨ।

ABOUT THE AUTHOR

...view details