ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿੱਚ ਆਪਣੀ ਜਾਂਚ ਜਾਰੀ ਰੱਖਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਦਾਕਾਰਾ ਰੀਆ ਚੱਕਰਵਰਤੀ ਅਤੇ ਉਸਦੇ ਭਰਾ ਸ਼ੋਵਿਕ ਚੱਕਰਵਰਤੀ ਤੋਂ ਮੁੜ ਪੁੱਛਗਿੱਛ ਕਰ ਰਹੀ ਹੈ। ਸ਼ਨਿਵਾਰ ਦੁਪਹਿਰ ਨੂੰ ਈਡੀ ਦਫ਼ਤਰ ਪਹੁੰਚੇ ਸ਼ੋਵਿਕ ਤੋਂ ਤਕਰੀਬਨ 18 ਘੰਟੇ ਤੱਕ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ ਸੀ। ਸ਼ੋਵਿਕ ਐਤਵਾਰ ਸਵੇਰੇ 7 ਵਜੇ ਈਡੀ ਦਫ਼ਤਰ ਤੋਂ ਬਾਹਰ ਆਇਆ ਸੀ।
ਸੁਸ਼ਾਂਤ ਖੁਦਕੁਸ਼ੀ ਮਾਮਲੇ 'ਚ ਰੀਆ ਅਤੇ ਉਸ ਦੇ ਭਰਾ ਤੋਂ ਮੁੜ ਕੀਤੀ ਜਾ ਰਹੀ ਪੁੱਛਗਿੱਛ - ਸ਼ੋਵਿਕ ਚੱਕਰਵਰਤੀ
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਬਾਅਦ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰੀਆ ਚੱਕਰਵਰਤੀ ਅਤੇ ਭਰਾ ਸ਼ੋਵਿਕ ਚੱਕਰਵਰਤੀ ਨੂੰ ਸਮਨ ਭੇਜਿਆ ਸੀ। ਉਸ ਸਮਨ ਵਿੱਚ ਦੋਵਾਂ ਨੂੰ ਸੋਮਵਾਰ ਈਡੀ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ।
ਸੁਸ਼ਾਂਤ ਮਾਮਲੇ 'ਚ ਰੀਆ ਅਤੇ ਉਸ ਦੇ ਭਰਾ ਮੁੜ ਤੋਂ ਪੁੱਛਗਿੱਛ ਜਾਰੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਰੀਆ ਚੱਕਰਵਰਤੀ ਤੋਂ ਈਡੀ ਦੇ ਅਧਿਕਾਰੀਆਂ ਨੇ ਲਗਭਗ 9 ਘੰਟੇ ਪੁੱਛਗਿੱਛ ਕੀਤੀ ਸੀ ਅਤੇ ਉਸ ਦਿਨ ਈਡੀ ਦਫ਼ਤਰ ਵਿੱਚ ਸ਼ੋਵਿਕ ਮੌਜੂਦ ਸੀ।ਈਡੀ ਅਧਿਕਾਰੀਆਂ ਦੇ ਅਨੁਸਾਰ, ਰੀਆ ਅਤੇ ਉਸਦੇ ਭਰਾ ਸ਼ੋਵਿਕ ਕਥਿਤ ਤੌਰ 'ਤੇ ਈਡੀ ਟੀਮ ਨੂੰ ਸਹੀ ਜਵਾਬ ਨਹੀਂ ਦੇ ਰਹੇ। ਇਸ ਲਈ ਈਡੀ ਨੇ ਦੋਵਾਂ ਨੂੰ ਦੂਜੀ ਵਾਰ ਸਮਨ ਭੇਜਿਆ ਸੀ।