ਮੁੰਬਈ : ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਪਿਛਲੇ ਲਗਭਗ 1 ਸਾਲ ਤੋਂ ਆਪਣੇ ਇਲਾਜ ਲਈ ਨਿਊ ਯਾਰਕ ਦੇ ਵਿੱਚ ਹਨ। ਹਾਲਾਂਕਿ ਖ਼ਬਰਾਂ ਦੇ ਮੁਤਾਬਿਕ, ਹੁਣ ਰਿਸ਼ੀ ਪੂਰੀ ਤਰ੍ਹਾਂ ਨਾਲ ਠੀਕ ਹਨ ਅਤੇ ਜਲਦ ਹੀ ਭਾਰਤ ਵਾਪਸ ਆ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਅਗਸਤ ਦੇ ਅੰਤ 'ਚ ਭਾਰਤ ਵਾਪਸ ਪਰਤ ਸਕਦੇ ਹਨ।
ਆਪਣੇ ਜਨਮ ਦਿਨ 'ਤੇ ਵਾਪਸ ਘਰ ਆਉਣਗੇ ਰਿਸ਼ੀ ਕਪੂਰ - new york
ਬਾਲੀਵੁੱਡ ਦੇ ਉੱਘੇ ਅਦਾਕਾਰ ਰਿਸ਼ੀ ਕਪੂਰ ਪਿਛਲੇ ਕਾਫ਼ੀ ਸਮੇਂ ਤੋਂ ਨਿਊ ਯਾਰਕ ਦੇ ਵਿੱਚ ਆਪਣੇ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਹਾਲ ਹੀ ਦੇ ਵਿੱਚ ਖ਼ਬਰਾਂ ਇਹ ਆ ਰਹੀਆਂ ਹਨ ਕਿ ਉਹ ਅਗਸਤ ਦੇ ਅੰਤ 'ਚ ਵਾਪਸ ਆਪਣੇ ਘਰ ਮੁੰਬਈ ਆ ਸਕਦੇ ਹਨ।
ਰਿਪੋਰਟਾਂ ਮੁਤਾਬਕ, ਰਿਸ਼ੀ ਕਪੂਰ ਰਿਕਵਰ ਕਰ ਰਹੇ ਹਨ ਅਤੇ 4 ਸਤੰਬਰ ਨੂੰ ਆਪਣੇ 67ਵੇਂ ਜਨਮ ਦਿਨ 'ਤੇ ਭਾਰਤ ਵਾਪਸ ਆ ਸਕਦੇ ਹਨ। ਇਸ ਸਬੰਧੀ ਜਦੋਂ ਰਿਸ਼ੀ ਕਪੂਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ,"ਹਾਂ ਮੈਂ ਅਗਸਤ ਦੇ ਅੰਤ ਤੱਕ ਵਾਪਿਸ ਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਮੇਰੀ ਵਾਪਸੀ ਦੀ ਮਿਤੀ ਡਾਕਟਰ ਦੇ ਕਹਿਣ 'ਤੇ ਆਧਾਰਿਤ ਹੈ। ਹੁਣ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ ਜਦੋਂ ਵਾਪਿਸ ਆਵਾਂਗਾ ਉਸ ਵੇਲੇ 100 ਪ੍ਰਤੀਸ਼ਤ ਠੀਕ ਹੋ ਜਾਵਾਗਾਂ।"
ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਦਾ ਹੁਣ ਤੱਕ ਕਈ ਬਾਲੀਵੁੱਡ ਦੀਆਂ ਹਸਤੀਆਂ ਨੇ ਨਿਊਯਾਰਕ ਜਾ ਕੇ ਰਿਸ਼ੀ ਕਪੂਰ ਦਾ ਹਾਲ-ਚਾਲ ਪੁੱਛਿਆ ਹੈ।