ਮੁੰਬਈ : ਬਾਲੀਵੁੱਡ ਦੇ ਉੱਘੇ ਅਦਾਕਾਰ ਰਿਸ਼ੀ ਕਪੂਰ ਨੇ ਸਰਕਾਰ ਨੂੰ ਟਵੀਟ ਕਰ ਕੇ ਆਪਣੀ ਦੇਸ਼ ਪ੍ਰਤੀ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਸਰਕਾਰ ਨੂੰ ਰੁਜ਼ਗਾਰ, ਸਿੱਖਿਆ ਅਤੇ ਸਿਹਤ ਸਬੰਧੀ ਸੁਵੀਧਾਵਾਂ 'ਤੇ ਕੰਮ ਕਰਨ ਨੂੰ ਕਿਹਾ ਹੈ।
ਰਿਸ਼ੀ ਕਪੂਰ ਨੇ ਜਤਾਈ ਦੇਸ਼ 'ਚ ਸੁਧਾਰ ਦੀ ਇੱਛਾ, ਮੋਦੀ ਨੂੰ ਕੀਤਾ ਟਵੀਟ - tweet
ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਨੇ ਨਰਿੰਦਰ ਮੋਦੀ ਸਣੇ ਅਰੁਨ ਜੇਤਲੀ ਅਤੇ ਸਮ੍ਰਿਤੀ ਇਰਾਨੀ ਨੂੰ ਦੇਸ਼ 'ਚ ਬਦਲਾਅ ਲੈ ਕੇ ਆਉਣ ਲਈ ਟਵੀਟ ਕੀਤਾ ਹੈ।
ਰਿਸ਼ੀ ਕਪੂਰ ਨੇ ਲਿਖਿਆ, "ਫ਼ੇਰ ਤੋਂ ਸੱਤਾ 'ਚ ਆਈ ਭਾਜਪਾ, ਅਰੁਨ ਜੇਤਲੀ, ਸਮ੍ਰਿਤੀ ਇਰਾਨੀ ਅਤੇ ਮਾਨਯੋਗ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਨੂੰ ਮੇਰੀ ਇਕ ਇੱਛਾ ਅਤੇ ਬੇਨਤੀ ਹੈ ਕਿ ਕ੍ਰਿਪਾ ਕਰਕੇ ਭਾਰਤ 'ਚ ਮੁਫ਼ਤ ਸਿੱਖਿਆ ਮਿਲੇ, ਸਿਹਤ ਅਤੇ ਪੈਂਨਸ਼ਨ ਦੇ ਲਈ ਕੰਮ ਹੋਵੇ। ਇਹ ਔਖਾ ਹੈ ਪਰ ਜੇਕਰ ਅੱਜ ਤੋਂ ਕੰਮ ਸ਼ੁਰੂ ਹੋਵੇਗਾ , ਤਾਂ ਇਕ ਦਿਨ ਅਸੀਂ ਇਹ ਹਾਸਿਲ ਕਰ ਪਾਵਾਂਗੇ।"
ਉਨ੍ਹਾਂ ਨੇ ਕਿਹਾ ਕਿ ਸਿੱਖਿਆ ਨੌਜਵਾਨਾਂ ਨੂੰ ਚੰਗਾ ਰੁਜ਼ਗਾਰ ਦੇ ਸਕਦੀ ਹੈ ਅਤੇ ਬਿਮਾਰ ਨੂੰ ਜੀਵਨ ਦੇ ਸਕਦੀ ਹੈ। ਇਕ ਸੱਚਾ ਲੋਕਤੰਤਕ - ਇਕ ਮੌਕਾ। ਇਸ ਤੋਂ ਇਲਾਵਾ ਰਿਸ਼ੀ ਕਪੂਰ ਨੇ ਕਿਹਾ ਜੇਕਰ ਮੈਂ ਜ਼ਿਆਦਾ ਬੋਲ ਦਿੱਤਾ ਤਾਂ ਕ੍ਰਿਪਾ ਮੈਨੂੰ ਮੁਆਫ਼ ਕਰਨਾ ਪਰ ਇਕ ਨਾਗਰਿਕ ਹੋਣ ਦੇ ਨਾਤੇ ਮੈਨੂੰ ਲਗਦਾ ਹੈ ਕਿ ਇਹ ਮੇਰਾ ਫਰਜ਼ ਹੈ।