ਮੁੰਬਈ: ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੇ ਆਪਣੇ ਘਰ ਦੀ ਰਸੋਈ ਵਿੱਚ ਇੱਕ ਛੋਟਾ ਜਿਹਾ ਗਾਰਡਨ ਬਣਾਇਆ ਹੋਇਆ ਹੈ, ਜਿੱਥੇ ਉਹ ਕੁਝ ਜੈਵਿਕ ਉਤਪਾਦ ਉਗਾਉਂਦੀ ਹੈ।
ਜਦ ਤੋਂ ਦੇਸ਼ ਭਰ ਵਿੱਚ ਲੌਕਡਾਊਨ ਕੀਤਾ ਹੋਇਆ ਹੈ, ਉਦੋਂ ਤੋਂ ਹੀ ਰਿਚਾ ਇਨ੍ਹਾਂ ਕੰਮਾਂ ਵਿੱਚ ਹੋਰ ਵੀ ਜ਼ਿਆਦਾ ਦਿਲਚਸਪੀ ਲੈ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਅਜਿਹੇ ਤਣਾਅਪੂਰਨ ਸਮੇਂ ਵਿੱਚ ਬਾਗਵਾਨੀ ਕਰਨਾ ਦਿਲ ਨੂੰ ਸੂਕੁਨ ਦੇ ਸਕਦਾ ਹੈ।
ਅਦਾਕਾਰਾ ਨੇ ਕਿਹਾ, "ਮੈਨੂੰ ਕੁਦਰਤ ਨਾਲ ਬੇਹਦ ਪਿਆਰ ਹੈ। ਮੈਨੂੰ ਹਮੇਸ਼ਾਂ ਤੋਂ ਹੀ ਬਾਗਵਾਨੀ ਬਾਰੇ ਹੋਰ ਵੀ ਜ਼ਿਆਦਾ ਜਾਣਨ ਦਾ ਚਾਅ ਰਿਹਾ ਹੈ ਤੇ ਕਿਉਂਕਿ ਹੁਣ ਅਸੀਂ ਲੌਕਡਾਊਨ ਵਾਲੀ ਜ਼ਿੰਦਗੀ ਜਿਉਂ ਰਹੇ ਹਾਂ, ਜਿਸ ਦੇ ਚਲਦੇ ਮਾਲੀ ਉਪਲੱਬਧ ਨਹੀਂ ਹੈ, ਤਾਂ ਅਜਿਹੇ ਵਿੱਚ ਮੈਂ ਖ਼ੁਦ ਦੇ ਖਾਣ ਲਈ ਕੁਝ ਉਤਪਾਦਾਂ ਨੂੰ ਉਗਾਉਣ ਦਾ ਕੰਮ ਕੀਤਾ ਹੈ।"
ਰਿਚਾ ਨੇ ਪਹਿਲਾ ਦੱਸਿਆ ਸੀ ਕਿ ਲੌਕਡਾਊਨ ਦੌਰਾਨ ਉਹ ਕਈ ਤਰ੍ਹਾਂ ਦੇ ਕੰਮਾਂ ਵਿੱਚ ਰੁੱਝੀ ਹੋਈ ਹੈ, ਜਿਸ ਵਿੱਚ ਖਾਣਾ ਬਣਾਉਣਾ, ਨਵੀਆਂ ਸਕ੍ਰਿਪਾਂ ਲਿਖਣਾ ਤੇ ਡਾਂਸ ਸਿੱਖਣਾ ਸ਼ਾਮਲ ਹੈ।