ਪੰਜਾਬ

punjab

ETV Bharat / sitara

ਲੌਕਡਾਊਨ ਡਾਇਰੀ: ਰਿਚਾ ਚੱਢਾ ਨੇ ਆਨ-ਲਾਈਨ ਕੀਤੀਆਂ ਡਾਂਸ ਕਲਾਸਾਂ ਸ਼ੁਰੂ

ਅਦਾਕਾਰਾ ਰਿਚਾ ਚੱਢਾ ਨੇ ਆਨ-ਲਾਈਨ ਡਾਂਸ ਸਿੱਖਣ ਲਈ ਸਾਈਨ-ਅਪ ਕੀਤਾ ਹੈ। ਉਨ੍ਹਾਂ ਕਹਿਣਾ ਹੈ ਕਿ ਵਰਚੂਅਲ ਲਰਨਿੰਗ ਇੱਕ ਅਨੌਖਾ ਅਨੁਭਵ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਚੱਲ ਰਹੇ ਲੌਕਡਾਊਨ ਵਿੱਚ ਰਿਚਾ ਚੱਢਾ ਖਾਣਾ ਪਕਾਉਣਾ, ਕਈ ਨਵੀਆਂ ਸਕ੍ਰਿਪਟਾ ਲਿਖਣ ਤੇ ਹੁਣ ਡਾਂਸ ਸਿੱਖ ਰਹੀ ਹੈ। ਉਹ ਆਪਣੀ ਸਿਹਤ ਉੱਤੇ ਵੀ ਧਿਆਨ ਦੇ ਰਹੀ ਹੈ।

By

Published : Apr 25, 2020, 10:57 PM IST

ਫ਼ੋਟੋ
ਫ਼ੋਟੋ

ਮੁੰਬਈ: ਲੌਕਡਾਊਨ ਦੌਰਾਨ ਅਦਾਕਾਰਾ ਰਿਚਾ ਚੱਢਾ ਨੇ ਆਨ-ਲਾਈਨ ਡਾਂਸ ਸਿੱਖਣ ਲਈ ਸਾਈਨ-ਅਪ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਰਚੂਅਲ ਲਰਨਿੰਗ ਇੱਕ ਅਨੌਖਾ ਅਨੁਭਵ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਚੱਲ ਰਹੇ ਲੌਕਡਾਊਨ ਵਿੱਚ ਰਿਚਾ ਚੱਢਾ ਖਾਣਾ ਪਕਾਉਣਾ, ਕਈ ਨਵੀਆਂ ਸਕ੍ਰਿਪਟਾ ਲਿਖਣ ਤੇ ਹੁਣ ਡਾਂਸ ਸਿੱਖ ਰਹੀ ਹੈ। ਉਹ ਆਪਣੀ ਸਿਹਤ ਉੱਤੇ ਵੀ ਧਿਆਨ ਦੇ ਰਹੀ ਹੈ।

ਰਿਚਾ ਦਾ ਕਹਿਣਾ ਹੈ,"ਡਾਂਸ ਅਸਲ ਵਿੱਚ ਮੇਰੇ ਲਈ ਇੱਕ ਚੰਗਾ ਤਜ਼ਰਬਾ ਹੈ। ਮੈਂ ਬਹੁਤ ਖ਼ੁਸ਼ ਹਾਂ ਕਿ ਮੇਰੇ ਕੋਲ ਬੈਲੀ ਡਾਂਸ ਸਿੱਖਣ ਦੇ ਲਈ, ਤੇ ਪ੍ਰੈਕਟਿਸ ਲਈ ਸਮੇਂ ਹੈ।"

ਇਸ ਤੋਂ ਇਲਾਵਾ ਉਨ੍ਹਾਂ ਕਿਹਾ,"ਮੈਂ ਇਸ ਰੂਪ ਦਾ ਅਨੰਦ ਲੈਂਦੀ ਹਾਂ, ਕਿਉਂਕਿ ਇਹ ਸਾਡੀ ਊਰਜਾ ਨੂੰ ਚੈਨਲਾਈਜ਼ ਕਰਦਾ ਹੈ। ਇਸ ਵਰਚੂਅਲ ਤਰੀਕੇ ਨਾਲ ਸਿੱਖਣ ਦਾ ਇੱਕ ਅਨੌਖਾ ਅਨੁਭਵ ਹੈ। ਹੁਣ ਪੂਰੀ ਦੁਨੀਆ ਇਸ ਵੱਲ ਜਾ ਰਹੀ ਹੈ, ਕਿਉਂਕਿ ਇਸ ਸਮੇਂ ਇਹ ਜ਼ਿੰਦਗੀ ਦਾ ਨਵਾਂ ਸਧਾਰਣ ਤਰੀਕਾ ਬਣ ਗਿਆ ਹੈ।"

ਰਿਚਾ ਨੇ ਆਪਣੀ ਫ਼ਿਲਮ 'ਸ਼ਕੀਲਾ' ਦੀ ਤਿਆਰੀ ਤਹਿਤ ਰਕਸ ਬੈਲੀ ਡਾਂਸ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਇਹ ਡਾਂਸ ਕਾਫ਼ੀ ਦਿਲਚਸਪ ਲੱਗਿਆ ਤੇ ਉਨ੍ਹਾਂ ਨੇ ਪਿਛਲੇ ਸਾਲ ਮਈ ਵਿੱਚ ਕਜ਼ਾਕਿਸਤਾਨ ਵਿੱਚ ਇੱਕ ਕੋਰਸ ਕੀਤਾ ਸੀ।

ABOUT THE AUTHOR

...view details