ਮੁੰਬਈ: ਬਾਲੀਵੁੱਡ ਦੇ ਸਵਰਗਵਾਸੀ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਸੀਬੀਆਈ ਨੇ ਉਸ ਔਰਤ ਤੋਂ ਵੀ ਪੁੱਛਗਿੱਛ ਕੀਤੀ ਜਿਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਸੁਸ਼ਾਂਤ ਦੀ ਮੌਤ ਤੋਂ ਇੱਕ ਦਿਨ ਪਹਿਲਾਂ 13 ਜੂਨ ਨੂੰ ਸੁਸ਼ਾਂਤ ਅਤੇ ਰਿਆ ਨੂੰ ਇਕੱਠਿਆਂ ਦੇਖਿਆ ਸੀ।
ਹੁਣ ਰੀਆ ਚੱਕਰਵਰਤੀ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸਦੀ ਗੁਆਂਢੀ ਡਿੰਪਲ ਥਵਾਨੀ ਖਿਲਾਫ਼ ਲਿਖਤੀ ਸ਼ਿਕਾਇਤ ਕੀਤੀ ਹੈ। ਰਿਆ ਕਹਿੰਦੀ ਹੈ ਡਿੰਪਲ ਝੂਠ ਬੋਲ ਰਹੀ ਹੈ। ਰਿਆ ਨੇ ਕਿਹਾ, ਡਿੰਪਲ ਥਵਾਨੀ ਨੇ ਆਪਣੇ ਖਿਲਾਫ਼ ਝੂਠੇ ਅਤੇ ਗੰਭੀਰ ਦੋਸ਼ ਲਗਾਏ ਹਨ। ਰਿਆ ਨੇ ਸੀਬੀਆਈ ਨੂੰ ਇਸ ਗੱਲ ਦਾ ਨੋਟਿਸ ਲੈਣ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।
ਰਿਆ ਨੇ ਇਸ ਸੰਬੰਧੀ ਸੀਬੀਆਈ ਨੂੰ ਪੱਤਰ ਲਿਖਿਆ ਹੈ। ਰਿਆ ਨੇ ਪੱਤਰ ਵਿੱਚ ਲਿਖਿਆ ਕਿ ਗੁਆਂਢੀ ਡਿੰਪਲ ਨੇ ਮੀਡੀਆ ਵਿੱਚ ਇੱਕ ਬਿਆਨ ਦਿੱਤਾ ਸੀ ਕਿ 13 ਜੂਨ ਦੀ ਰਾਤ ਨੂੰ ਸੁਸ਼ਾਂਤ ਸਿੰਘ ਰਾਜਪੂਤ ਰਿਆ ਨੂੰ ਛੱਡਣ ਲਈ ਉਸਦੇ ਘਰ ਆਇਆ ਸੀ। ਉਸ ਦੇ ਬਿਆਨ ਦੇ ਅਧਾਰ 'ਤੇ ਮੀਡੀਆ ਦੇ ਇੱਕ ਹਿੱਸੇ ਵਿੱਚ ਸੁਸ਼ਾਂਤ ਦੀ ਮੌਤ 'ਤੇ ਸਵਾਲੀਆ ਨਿਸ਼ਾਨ ਵਾਲੀਆਂ ਕਈ ਰਿਪੋਰਟਾਂ ਪ੍ਰਕਾਸ਼ਤ ਹੋਈਆਂ।