ਪਟਨਾ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਵਿੱਚ ਉਸ ਦੀ ਕਥਿਤ ਪ੍ਰੇਮਿਕਾ ਰਿਆ ਚੱਕਰਵਰਤੀ ਨੇ ਮੁੰਬਈ ਈਡੀ ਦਫ਼ਤਰ ਪਹੁੰਚ ਗਈ ਹੈ। ਦੱਸ ਦੇਈਏ ਕਿ ਈਡੀ ਨੇ ਰਿਆ ਚਕਰਵਰਤੀ ਨੂੰ ਪੇਸ਼ ਹੋਣ ਲਈ ਈਮੇਲ ਰਾਹੀਂ ਸੰਮਨ ਭੇਜੇ ਸੀ। ਇਸ ਤੋਂ ਬਾਅਦ ਅੱਜ ਰਿਆ ਨੇ ਈਡੀ ਨੂੰ ਬੇਨਤੀ ਕੀਤੀ ਕਿ ਸੁਪਰੀਮ ਕੋਰਟ 'ਚ ਸੁਣਵਾਈ ਹੋਣ ਤੱਕ ਉਸ ਦੇ ਬਿਆਨ ਦੀ ਰਿਕਾਰਡਿੰਗ ਮੁਲਤਵੀ ਕੀਤਾ ਜਾਵੇ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਈਡੀ ਨੇ ਰਿਆ ਦੀ ਇਸ ਬੇਨਤੀ ਨੂੰ ਠੁਕਰਾ ਦਿੱਤਾ ਹੈ।
ਸੁਸ਼ਾਂਤ ਖੁਦਕੁਸ਼ੀ: ਰਿਆ ਪਹੁੰਚੀ ਈਡੀ ਦਫ਼ਤਰ ਰਿਆ ਚੱਕਰਵਰਤੀ ਦੇ ਵਕੀਲ ਸਤੀਸ਼ ਮਨੇਸ਼ਿੰਦੇ ਨੇ ਕਿਹਾ ਕਿ ਅਦਾਕਾਰਾ ਨੇ ਸੁਪਰੀਮ ਕੋਰਟ ਦੀ ਸੁਣਵਾਈ ਦੇ ਕਾਰਨ ਆਪਣੇ ਬਿਆਨ ਦੀ ਰਿਕਾਰਡਿੰਗ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ।
ਰਿਆ ਚੱਕਰਵਰਤੀ ਦੇ ਪੇਸ਼ ਹੋਣ ਉੱਤੇ ਉਸ ਤੋਂ ਰਾਜਪੂਤ ਦੇ ਨਾਲ ਦੋਸਤੀ, ਵਪਾਰਕ ਲੈਣ-ਦੇਣ ਤੇ ਇਸ ਦੇ ਨਾਲ ਹੀ ਉਨ੍ਹਾਂ ਵਿਚਾਲੇ ਹੋਏ ਹੋਏ ਘਟਨਾਕ੍ਰਮ ਬਾਰੇ ਪੁੱਛ-ਗਿੱਛ ਕੀਤੀ ਜਾਵੇਗੀ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਾਲੀਵੁੱਡ ਅਦਾਕਾਰਾ ਰਿਆ ਚੱਕਰਵਰਤੀ ਨੂੰ ਮੁੰਬਈ ਸਥਿਤ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਤਾਂ ਜੋ ਉਸਦਾ ਬਿਆਨ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਦੇ ਕੇਸ ਵਿੱਚ ਦਰਜ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਈਡੀ ਨੇ ਸੁਸ਼ਾਂਤ ਦੇ ਹਾਉਸ ਮੈਨੇਜਰ ਸੈਮੂਅਲ ਮਿਰੰਦਾ ਤੋਂ ਇਸ ਕੇਸ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਸੀ। ਮਿਰਾਂਦਾ ਤੀਜੀ ਸ਼ਖਸ ਸੀ ਜਿਸ ਨੂੰ ਏਜੰਸੀ ਦੁਆਰਾ ਪੁੱਛਗਿੱਛ ਕੀਤੀ ਗਈ ਸੀ। ਈਡੀ ਨੇ ਮੰਗਲਵਾਰ ਨੂੰ ਰਿਆ ਦੇ ਚਾਰਟਰਡ ਅਕਾਉਟੈਂਟ ਰਿਤੇਸ਼ ਸ਼ਾਹ ਤੋਂ ਵੀ ਪੁੱਛਗਿੱਛ ਕੀਤੀ। ਸੁਸ਼ਾਂਤ ਦੇ ਸੀਏ ਸੰਦੀਪ ਸ਼੍ਰੀਧਰ ਨੂੰ ਸੋਮਵਾਰ ਨੂੰ ਏਜੰਸੀ ਨੇ ਪੁੱਛਗਿੱਛ ਕੀਤੀ।
ਈਡੀ ਨੇ ਸ਼ੁੱਕਰਵਾਰ ਨੂੰ ਰਿਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਦਰਜ ਕੀਤੇ ਕੇਸ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਹੈ। ਈਡੀ ਦਾ ਮਨੀ ਲਾਂਡਰਿੰਗ ਦਾ ਕੇਸ 15 ਕਰੋੜ ਰੁਪਏ ਦੇ ਲੈਣ-ਦੇਣ ਨਾਲ ਸਬੰਧਤ ਹੈ ਅਤੇ ਕਥਿਤ ਤੌਰ 'ਤੇ ਸੁਸ਼ਾਂਤ ਸਿੰਘ ਦੀ 'ਖੁਦਕੁਸ਼ੀ' ਨਾਲ ਸਬੰਧਤ ਹੈ।
ਸੁਸ਼ਾਂਤ ਦੇ ਪਿਤਾ ਕੇ.ਕੇ ਸਿੰਘ ਨੇ ਪਟਨਾ ਵਿੱਚ ਰਿਆ ਖ਼ਿਲਾਫ਼ ਐਫਆਈਆਰ ਦਰਜ ਕਰਨ ਤੋਂ ਬਾਅਦ ਕਾਰਵਾਈ ਅੱਗੇ ਵਧਾਈ। ਸੁਸ਼ਾਂਤ ਦੇ ਪਿਤਾ ਨੇ ਰਿਆ 'ਤੇ ਆਪਣੇ ਬੇਟੇ ਨਾਲ ਧੋਖਾ ਦੇਣ ਅਤੇ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਸੁਸ਼ਾਂਤ ਦੇ ਪਰਿਵਾਰ ਵਾਲਿਆਂ ਨੇ ਰਿਆ 'ਤੇ ਵੀ ਉਸਨੂੰ ਆਪਣੇ ਪਰਿਵਾਰ ਤੋਂ ਦੂਰ ਰੱਖਣ ਦਾ ਦੋਸ਼ ਲਗਾਇਆ ਹੈ। ਈਡੀ ਨੇ ਪੁਲਿਸ ਐਫਆਈਆਰ ਦੇ ਅਧਾਰ ਉੱਤੇ ਕੇਸ ਵਿੱਚ ਰਿਆ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਨਾਮ ਸ਼ਾਮਲ ਕੀਤੇ ਸਨ।
ਇਹ ਵੀ ਪੜ੍ਹੋ:ਸੀਬੀਆਈ ਨੇ ਰਿਆ ਅਤੇ ਉਸਦੇ ਪਰਿਵਾਰ ਸਮੇਤ 6 ਲੋਕਾਂ ਖਿਲਾਫ ਦਰਜ ਕੀਤਾ ਕੇਸ