ਪੰਜਾਬ

punjab

ETV Bharat / sitara

ਰਿਆ ਨੇ ਆਪਣੀ ਵਾਇਰਲ ਹੋਈ ਵੀਡੀਓ 'ਤੇ ਦਿੱਤੀ ਸਫਾਈ - rhea chakraborty

ਰਿਆ ਚੱਕਰਵਰਤੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ ਵਿੱਚ, ਰਿਆ ਸੁਸ਼ਾਂਤ ਸਿੰਘ ਨੂੰ ਇੱਕ ਗੁੰਡਾ ਦੱਸ ਰਹੀ ਹੈ, ਅਤੇ ਉਹ ਆਪਣੇ ਆਪ ਨੂੰ ਗੁੰਡਿਆਂ ਦੀ ਤਾਈ ਕਹਿ ਰਹੀ ਹੈ। ਜਦੋਂ ਰਿਆ ਦੀ ਇਹ ਵੀਡੀਓ ਕਾਫੀ ਟ੍ਰੋਲ ਹੋਣ ਲੱਗੀ, ਤਾਂ ਰਿਆ ਦੀ ਟੀਮ ਨੇ ਇਸ ਵੀਡੀਓ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਵੀਡੀਓ ਮਨੋਰੰਜਨ ਲਈ ਬਣਾਈ ਗਈ ਹੈ।

ਰਿਆ ਨੇ ਆਪਣੀ ਵਾਇਰਲ ਹੋਈ ਵੀਡੀਓ ਉੱਤੇ ਦਿੱਤੀ ਸਫਾਈ
ਰਿਆ ਨੇ ਆਪਣੀ ਵਾਇਰਲ ਹੋਈ ਵੀਡੀਓ ਉੱਤੇ ਦਿੱਤੀ ਸਫਾਈ

By

Published : Aug 2, 2020, 10:56 AM IST

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਮਾਮਲੇ ਦੀ ਜਾਂਚ ਜਾਰੀ ਹੈ। ਸੁਸ਼ਾਂਤ ਦੇ ਪਰਿਵਾਰ ਨੇ ਸੁਸ਼ਾਂਤ ਦੀ ਗਰਲਫਰੈਂਡ ਰਿਆ ਚੱਕਰਵਰਤੀ ਉੱਤੇ ਗੰਭੀਰ ਇਲਜ਼ਾਮ ਲਗਾਏ। ਇਸ ਸਭ ਦੇ ਵਿੱਚਕਾਰ ਰਿਆ ਦੀ ਇੱਕ ਪੁਰਾਣੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਰਿਆ ਖੁਦ ਨੂੰ ਤਾਈ ਤੇ ਸੁਸ਼ਾਂਤ ਨੂੰ ਗੁੰਡਾ ਦਸ ਰਹੀ ਹੈ।

ਜਦੋਂ ਰਿਆ ਦਾ ਇਹ ਵੀਡੀਆ ਵਾਇਰਲ ਹੋਇਆ ਉਦੋਂ ਰਿਆ ਨੂੰ ਕਾਫੀ ਨੈਗੇਟਿਵ ਕਮੈਂਟ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਰਿਆ ਦੀ ਟੀਮ ਨੇ ਇਸ ਉੱਤੇ ਆਪਣੀ ਸਫਾਈ ਦਿੱਤੀ।

ਰਿਆ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਦੋਸਤਾਂ ਲਈ ਸਟੈਂਡ ਅਪ ਕਾਮੇਡੀ ਕੀਤੀ ਸੀ ਇਹ ਮਸਤੀ ਵਿੱਚ ਬਣਾਈ ਹੋਈ ਵੀਡੀਓ ਹੈ। ਦੱਸ ਦੇਈਏ ਕਿ ਸੁਸ਼ਾਂਤ ਸਿੰਘ ਦੇ ਪਿਤਾ ਕੇ.ਕੇ ਸਿੰਘ ਨੇ ਰਿਆ ਦੇ ਵਿਰੁੱਧ ਐਫਆਈਆਰ ਦਰਜ ਕਰਵਾਈ ਹੈ ਜਿਸ ਵਿੱਚ ਉਨ੍ਹਾਂ ਨੇ ਰਿਆ ਉੱਤੇ ਕਈ ਇਲਜ਼ਾਮ ਲਗਾਏ ਹਨ।

ਇਸ ਵਿੱਚ ਰਿਆ ਨੇ ਆਪਣੀ ਚੁੱਪੀ ਨੂੰ ਤੋੜਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਿਆਂ ਪ੍ਰਣਾਲੀ ਤੇ ਰੱਬ ਉੱਤੇ ਪੂਰਾ ਵਿਸ਼ਵਾਸ ਹੈ। ਸੁਸ਼ਾਂਤ ਸਿੰਘ ਦੇ ਪਿਤਾ ਵੱਲੋਂ ਖੁਦ ਉੱਤੇ ਕੇਸ ਦਰਜ ਹੋਣ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਇਰ ਕਰ ਕੇਸ ਨੂੰ ਮੁੰਬਈ ਪੁਲਿਸ ਨੂੰ ਟਰਾਸਫਰ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:ਸੁਸ਼ਾਂਤ ਦੀ ਭੈਣ ਨੇ ਮੋਦੀ ਨੂੰ ਲਿਖੀ ਖੁੱਲ੍ਹੀ ਚਿੱਠੀ, ਕਿਹਾ-ਸਬੂਤਾਂ ਨਾਲ ਛੇੜਛਾੜ ਦਾ ਡਰ

ABOUT THE AUTHOR

...view details