ਪੰਜਾਬ

punjab

ETV Bharat / sitara

The Man Who Killed Gandhi ਦੇ ਪੋਸਟਰ ਵਿਵਾਦ 'ਤੇ ਬੋਲੇ ਰਾਮ ਗੋਪਾਲ ਵਰਮਾ

ਫ਼ਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਦੀ ਫ਼ਿਲਮ 'ਦ ਮੈਨ ਹੂ ਕਿਲਡ ਗਾਂਧੀ' ਦੇ ਪੋਸਟਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਵਿਵਾਦ ਚੱਲ ਰਿਹਾ ਹੈ ਕਿਉਂਕਿ ਇਸ ਪੋਸਟਰ ਵਿੱਚ ਗਾਂਧੀ ਤੇ ਨੱਥੂਰਾਮ ਗੋਡਸੇ ਦੇ ਚਹਿਰੇ ਨੂੰ ਜੋੜ ਕੇ ਦਿਖਾਇਆ ਗਿਆ ਹੈ।

rgv addresses the man who killed gandhi poster controversy
The Man Who Killed Gandhi ਦੇ ਪੋਸਟਰ ਵਿਵਾਦ 'ਤੇ ਬੋਲੇ ਰਾਮ ਗੋਪਾਲ ਵਰਮਾ

By

Published : Jun 12, 2020, 7:31 PM IST

ਮੁੰਬਈ: ਫ਼ਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੇ ਲੌਕਡਾਊਨ ਦੌਰਾਨ ਇੱਕ ਫ਼ਿਲਮ ਦੀ ਸ਼ੂਟਿੰਗ ਕਰ ਲਈ ਹੈ, ਜਿਸ ਦਾ ਟਾਈਟਲ 'ਕੋਰੋਨਾ ਵਾਇਰਸ' ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਇੱਕ ਹੋਰ ਫ਼ਿਲਮ 'ਦ ਮੈਨ ਹੂ ਕਿਲਡ ਗਾਂਧੀ' ਦੇ ਪੋਸਟਰ ਨੂੰ ਕਾਫ਼ੀ ਵਿਵਾਦ ਸਾਹਮਣੇ ਆ ਰਹੇ ਹਨ ਕਿਉਂਕਿ ਇਸ ਪੋਸਟਰ ਵਿੱਚ ਨਿਰਮਾਤਾ ਵੱਲੋਂ ਗਾਂਧੀ ਤੇ ਨੱਥੂਰਾਮ ਗੋਡਸੇ ਦੇ ਚਹਿਰੇ ਨੂੰ ਜੋੜ ਕੇ ਦਿਖਾਇਆ ਗਿਆ ਹੈ।

ਇਸ ਤੋਂ ਇਲਾਵਾ ਮਾਨਵਤਾਵਾਦੀ ਬਾਬੂ ਗੋਗੀਨੇਨੀ ਨੇ ਆਰਜੀਵੀ ਨੂੰ ਕਿਹਾ ਕਿ ਪੋਸਟਰ ਭੜਕਾਉਣ ਵਾਲਾ ਹੈ ਤੇ ਇਸ ਦੇ ਨਾਲ ਹੀ ਇੱਕ ਫੇਸਬੁੱਕ ਪੋਸਟ ਵਿੱਚ ਨਿਰਮਾਤਾ ਤੋਂ ਪੋਸਟਰ ਨੂੰ ਵਾਪਸ ਲੈਣ ਦੀ ਅਪੀਲ ਵੀ ਕੀਤੀ।

ਹੋਰ ਪੜ੍ਹੋ: ਖੁਦ ਨੂੰ ਉਸੇ ਤਰ੍ਹਾਂ ਸਵੀਕਾਰ ਕਰੋ ਜਿਵੇਂ ਤੁਸੀਂ ਦਿਖਦੇ ਹੋ: ਭੂਮੀ ਪੇਡਨੇਕਰ

ਜ਼ਾਹਿਰ ਜਿਹੀ ਗ਼ੱਲ ਹੈ ਕਿ ਇੰਟਰਨੈੱਟ ਯੂਜ਼ਰਸ ਤੇ ਗੋਗੀਨੇਨੀ ਦੇ ਕੀ ਵਿਚਾਰ ਹਨ, ਇਸ ਤੋਂ ਆਰਜੀਵੀ ਨੂੰ ਫ਼ਰਕ ਨਹੀਂ ਪੈਂਦਾ ਹੈ। ਉਨ੍ਹਾਂ ਨੇ ਸਾਰੇ ਆਲੋਚਕਾਵਾਂ ਨੂੰ ਜਵਾਬ ਵਿੱਚ ਕਿਹਾ ਹੈ ਕਿ ਲੋਕ ਫ਼ਿਲਮ ਦੇਖਣ ਤੋਂ ਪਹਿਲਾ ਕਿਸੇ ਵੀ ਨਤੀਜੇ 'ਤੇ ਨਾ ਪਹੁੰਚਣ।

ABOUT THE AUTHOR

...view details