ਸਿਰਫ਼ ਤਰੀਫ਼ਾਂ ਦੇ ਪੁੱਲ ਬਣਦੀ ਹੈ ਪੀਐਮ ਮੋਦੀ ਦੀ ਬਾਇਓਪਿਕ ਫ਼ਿਲਮ - biopic
24 ਮਈ ਨੂੰ ਸਿਨੇਮਾ ਘਰਾਂ 'ਚ ਪੀਐਮ ਮੋਦੀ ਦੀ ਬਾਇਓਪਿਕ ਫ਼ਿਲਮ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ 'ਚ ਵਿਵੇਕ ਓਬਰਾਏ ਦੀ ਅਦਾਕਾਰੀ ਖ਼ਾਸ ਪ੍ਰਦਰਸ਼ਨ ਨਹੀਂ ਕਰ ਪਾਈ ਹੈ।
ਮੁੰਬਈ :ਲੋਕਸਭਾ ਚੋਣਾਂ ਜਿੱਤਨ ਤੋਂ ਬਾਅਦ ਹਰ ਪਾਸੇ ਪੀਐਮ ਮੋਦੀ ਦੀ ਚਰਚਾ ਜ਼ੋਰਾਂ-ਸ਼ੋਰਾਂ 'ਤੇ ਹੈ। ਇਸ ਦੇ ਚਲਦਿਆਂ 24 ਮਈ ਨੂੰ ਸਿਨੇਮਾ ਘਰਾਂ 'ਚ ਪੀਐਮ ਮੋਦੀ ਦੀ ਬਾਇਓਪਿਕ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਓਮੰਗ ਕੁਮਾਰ ਨੇ ਨਿਰਦੇਸ਼ਨ ਦਿੱਤਾ ਹੈ।
ਕਹਾਣੀ
ਇਸ ਫ਼ਿਲਮ ਦੀ ਕਹਾਣੀ ਕੁਝ ਖ਼ਾਸ ਨਹੀਂ ਹੈ। ਚਾਹ ਬਣਾਉਣ ਤੋਂ ਸ਼ੁਰੂ ਹੁੰਦੀ ਹੈ ਅਤੇ 2014 'ਚ ਜਦੋਂ ਪੀਐਮ ਵੱਜੋਂ ਸੌਂਹ ਚੁੱਕਦੇ ਹਨ ਉਸ 'ਤੇ ਖ਼ਤਮ ਹੁੰਦੀ ਹੈ। ਫ਼ਿਲਮ 'ਚ ਜੋ ਵੇਖਾਇਆ ਗਿਆ ਹੈ ਉਹ ਪਹਿਲਾਂ ਦਾ ਹੀ ਜ਼ਿਆਦਾਤਰ ਲੋਕਾਂ ਨੂੰ ਪੱਤਾ ਹੈ।
ਅਦਾਕਾਰੀ
ਫ਼ਿਲਮ 'ਚ ਮੁੱਖ ਕਿਰਦਾਰ ਅਦਾ ਕਰ ਰਹੇ ਵਿਵੇਕ ਓਬਰਾਏ ਲੰਬੇ ਸਮੇਂ ਬਾਅਦ ਇਸ ਫ਼ਿਲਮ ਰਾਹੀਂ ਵਾਪਸੀ ਕਰ ਰਹੇ ਹਨ ਪਰ ਉਨ੍ਹਾਂ ਦੀ ਇਹ ਵਾਪਸੀ ਖ਼ਾਸ ਅਸਰ ਨਹੀਂ ਕਰ ਪਾਈ ਕਿਉਂਕਿ ਅਦਾਕਾਰੀ ਕਿਰਦਾਰ ਦੇ ਹਿਸਾਬ ਦੇ ਨਾਲ ਪ੍ਰਭਾਵਸ਼ਾਲੀ ਬਿਲਕੁਲ ਵੀ ਨਹੀਂ ਸੀ।
ਖੂਬੀਆਂ ਅਤੇ ਕਮੀਆਂ
ਬਾਇਓਪਿਕ ਫ਼ਿਲਮ ਇਕ ਇਨਸਾਨ ਦੇ ਕਿਰਦਾਰ ਦੇ ਦੋਵੇਂ ਪੱਖ ਵਿਖਾਉਂਦੀ ਹੈ ਉਸ ਦੇ ਗੁਣ ਅਤੇ ਔਗੁਣ ਦੋਵੇਂ , ਮਸ਼ਹੂਰ ਬਾਇਓਪਿਕ ਫ਼ਿਲਮ ਮਿਲਖਾ ਸਿੰਘ ਫ਼ਿਲਮ 'ਚ ਮਿਲਖਾ ਸਿੰਘ ਦੀ ਮਿਹਨਤ ਅਤੇ ਉਸ ਦਾ ਆਪਣੇ ਟੀਚੇ ਤੋਂ ਭਟਕ ਜਾਣਾ ਵੀ ਪਰ ਇਸ ਬਾਇਓਪਿਕ ਫ਼ਿਲਮ 'ਚ ਪੀਐਮ ਮੋਦੀ ਦੀਆਂ ਸਿਰਫ਼ ਤਰੀਫ਼ਾਂ ਦੇ ਪੁੱਲ ਬਣੇ ਗਏ ਹਨ।
ਈਟੀਵੀ ਭਾਰਤ ਇਸ ਫ਼ਿਲਮ ਨੂੰ ਦੇ ਰਿਹਾ 5 ਵਿੱਚੋਂ 1 ਸਟਾਰ।